ਆਟਾ ਗੁੰਨਦੀ, ਰੋਟੀ ਬਨਾਉਂਦੀ, ਉਹ ਸਿਰਫ਼ ਰਸੋਈ ਵਿੱਚ ਖੜੀ ਨਹੀਂ ਹੁੰਦੀ ।
ਉਹ ਦਿਨ ਦੀਆਂ ਚਿੰਤਾਵਾਂ, ਸੋਚਾਂ ਤੇ ਜ਼ਿੰਦਗੀ ਦੀਆਂ ਗੁੰਝਲਾਂ ਨੂੰ ਨਜਿੱਠਣ ਦੀ ਕੋਸ਼ਿਸ਼ ਕਰ ਰਹੀ ਹੁੰਦੀ ਏ।
ਦੋ ਘਰ, ਦੋ ਦਿਲ, ਦੋ ਰਿਸ਼ਤੇ ।
ਪਰ ਇਕੋ ਜਿਹੀ ਮੁਹੱਬਤ, ਇਕੋ ਜਿਹੀ ਜ਼ਿੰਮੇਵਾਰੀ।
ਸਰੀਰਕ ਤੌਰ 'ਤੇ ਉਹ ਆਪਣੇ ਪਤੀ ਦੇ ਘਰ ਵਿੱਚ ਹੈ।
ਪਰ ਕਦੇ ਵੀ ਮਾਪਿਆਂ, ਭੈਣ-ਭਰਾ ਦੀ ਯਾਦ ਉਸਦੇ ਦਿਲ ਤੋਂ ਦੂਰ ਨਹੀਂ ਹੁੰਦੀ।
ਅੱਜ ਦੇ ਕੰਮਾਂ ਦੀ ਲਿਸਟ ਬਣਾਉਂਦੀ, ਮਾਪਿਆਂ ਦੀ ਪਿਆਰ ਭਰੀ ਫਿਕਰ।
ਪੁੱਤ-ਧੀ ਦੀਆਂ ਖੁਸ਼ੀਆਂ ਤੇ ਮੁਸ਼ਕਿਲਾ ।
ਸਭ ਕੁਝ ਉਸ ਦੇ ਮਨ ਵਿੱਚ ਇੱਕ-ਇੱਕ ਕਰਕੇ ਉਤਰਨ ਲੱਗਦਾ ਏ।
ਰੋਟੀ ਬਣਾਉਂਦਿਆਂ ਉਹ ਸਿਰਫ਼ ਰੋਟੀ ਨਹੀਂ ਘੁੰਮਾਂਦੀ,
ਉਹ ਆਪਣੇ ਹੌਸਲਿਆਂ ਨੂੰ ਵੀ ਘੁੰਮਾਂਦੀ ਹੈ।
ਉਹ ਸੋਚਾਂ ਵਿੱਚ ਕਦੇ ਮਾਂ ਦੇ ਘਰ ਚਲੇ ਜਾਂਦੀ ।
ਕਦੇ ਮਾਸੀ ਦੀ ਗੱਲ ਯਾਦ ਆ ਜਾਂਦੀ ।
ਭੈਣ ਨਾਲ ਹਾਸੇ ਸਾਂਝੇ ਕਰਦੀ ।
ਪਿਓ ਦੀ ਗੱਲ ਯਾਦ ਕਰਦੀ ।
ਕਦੇ ਭਵਿੱਖ ਦੇ ਸੁਪਨੇ ਵੇਖਦੀ ।
ਬੱਚਿਆਂ ਦੀ ਕਾਮਯਾਬੀ, ਆਪਣਾ ਸਿਹਤਮੰਦ ਜੀਵਨ ।
ਕਦੇ ਕਦੇ ਉਹ ਉਥੇ ਵੀ ਜਾਂਦੀ ।
ਜਿੱਥੇ ਉਹ ਕਦੇ ਗਈ ਹੀ ਨਹੀਂ ।
ਆਪਣੇ ਸੁਪਨਿਆਂ ਵਿੱਚ । ਆਪਣੇ ਅਧੂਰੇ ਇਰਾਦਿਆਂ ਵਿੱਚ।
ਇਹ ਰੋਟੀ ਬਣਾਉਣ ਦਾ ਸਮਾਂ ਉਸਦਾ ਆਪਣਾ ‘ਥੈਰੇਪੀ ਸੈਸ਼ਨ’ ਬਣ ਜਾਂਦਾ ਏ ।
ਜਿੱਥੇ ਉਹ ਆਪਣੇ ਸਟ੍ਰੈੱਸ, ਆਪਣੇ ਸਵਾਲ ।
ਅਧੂਰੇ ਸੁਪਨੇ ਅਤੇ ਭਵਿੱਖ ਦੀ ਰੂਪਰੇਖੇ ਆਪਣੇ ਅੰਦਰ ਹੀ ਹੌਲੀ ਹੌਲੀ ਸੁਲਝਾ ਰਹੀ ਹੁੰਦੀ ਏ। ਉਹ ਇੱਕ ਹੀ ਸਮੇਂ ਵਿੱਚ ਹਜ਼ਾਰਾਂ ਜਜ਼ਬਾਤਾਂ ਨਾਲ ਜੁਝਦੀ ਹੈ।
ਪਰ ਕਿਸੇ ਨੂੰ ਦੱਸਣ ਤੋਂ ਕਤਰਾਂਦੀ ਹੈ ਕਿਉਂਕਿ ਮਰਿਆਦਾ ਅਤੇ ਪਰਿਵਾਰ ਦੇ ਕਨੂੰਨ ਹਮੇਸ਼ਾ ਉਸਦੇ ਹੱਕਾਂ ਤੋਂ ਉੱਪਰ
ਹੁੰਦੇ ਨੇ। ਇਹੀ ਉਸਦੀ ਜ਼ਿੰਦਗੀ ਦੀ ਸੱਚਾਈ ਹੈ ।
ਦੋਹਰੀ ਜ਼ਿੰਮੇਵਾਰੀ, ਅਣਗਿਣਤ ਚਿੰਤਾਵਾਂ ਤੇ ਇੱਕ ਅਸਮਾਪਤ ਕਵਿਤਾ ਜੋ ਸਿਰਫ਼ ਉਸਦੀ ਰਸੋਈ ਵਿੱਚ ਹੀ ਲਿਖੀ ਜਾਂਦੀ ਹੈ।
ਦਿਲ ਕਰਦਾ ਕੋਈ ਪੁੱਛੇ: "ਤੂੰ ਠੀਕ ਤਾਂ ਏ?"
ਪਰ ਪੱਥਰ ਹੋਏ ਸਿਸਟਮ ਵਿੱਚ
ਇਹ ਗੱਲਾਂ ਕੌਣ ਪੁੱਛਦਾ ਏ?
ਇਹ ਰੋਟੀ ਸਿਰਫ਼ ਰੋਟੀ ਨਹੀਂ ਮੇਰਾ ਦਿਨ, ਮੇਰਾ ਬੋਝ
ਮੇਰੀ ਮਾਂ ਹੋਣ ਦੀ ਕਵਿਤਾ ਏ।
ਇਹ ਮੇਰੀ ਲਗਨ ਏ
ਮੇਰਾ ਪਿਆਰ ਵੀ, ਮੇਰੀ ਕੁਰਬਾਨੀ ਵੀ।
ਜਦੋਂ ਤੂ ਰੋਟੀ ਖਾਵੇਂ
ਇੱਕ ਵਾਰੀ ਸੋਚੀਂ
ਉਹ ਔਰਤ ਬਾਰੇ, ਜਿਸ ਨੇ ਸਿਰਫ਼ ਆਟਾ ਨਹੀਂ ਗੁੰਨਿਆ,
ਉਸ ਨੇ ਆਪਣੇ ਅੰਦਰਲੇ ਦੁੱਖ, ਸੁਖ, ਸੁਪਨੇ, ਅਧੂਰੀਆਂ ਚਾਹਤਾਂ, ਖ਼ਾਮੋਸ਼ੀ
ਤੇ ਆਪਣਾ ਆਪ ਗੁੰਨਿਆ ਏ। ਤਿੰਨ ਕਾਲਾਂ ਦੀ ਯਾਤਰਾ ਕੀਤੀ
ਅਤੇ ਫਿਰ ਵੀ ਮੁਸਕਰਾ ਕੇ,
ਰੋਟੀ ਤੇ ਮੱਖਣ ਰੱਖ ਦਿੱਤਾ।
The Story of Roti
Kneading the flour, making the roti, she is not just standing in the kitchen.
She is trying to deal with the worries of the day, her thoughts and the complexities of life.
Two homes, two hearts, two relationships.
But the same love, the same responsibility.
Physically, she is in her husband's house.
But the memories of her parents, her siblings, are never far from her heart.
Today, she makes a list of things to do, while carrying the loving concern of her parents.
The happiness and struggles of her children.
Everything starts to come down one by one in her mind.
While making the roti, she is not just rolling the dough,
She is also rolling her own hopes and courage.
Sometimes, she gets lost in her thoughts, thinking of her mother’s house.
Other times, she remembers something her aunt said.
She shares laughter with her sister.
She recalls her father’s words.
At times, she dreams of the future.
Of her children’s success, of a healthy life for herself.
Occasionally, she goes to places she has never been
In her dreams, in her unfinished intentions.
The time spent making roti becomes her ‘therapy session.’
Where she slowly untangles her stress, her questions
Her incomplete dreams, and the outline of her future.
She is battling thousands of emotions at once,
But she refrains from telling anyone
Because the norms and laws of family always take precedence over her rights.
This is the truth of her life.
Dual responsibility, endless worries, and an incomplete poem
That is only written in her kitchen.
Her heart wishes someone would ask, "Are you okay?"
But in this rigid system,
Who even asks such things?
This roti is not just roti it is my day, my burden.
It is the poetry of being a mother.
It is my devotion, my love, and my sacrifice.
When you eat the roti,
Just once, think of the woman who did not just knead the flour,
But who also kneaded her inner pain, happiness, dreams,
Unfulfilled desires, silences, and her very being.
She journeyed through three dimensions of time
And still, with a smile
Placed the roti with butter on it.
Add comment
Comments