ਬੱਚਿਆਂ ਦਾ ਪਾਲਣ-ਪੋਸ਼ਣ ਇਕ ਅਜਿਹਾ ਸਫਰ ਹੈ ਜਿਸ ਵਿੱਚ ਪਿਆਰ, ਦੇਖਭਾਲ, ਸਬਰ, ਦਿਆਲਤਾ, ਵਿਸ਼ਵਾਸ ਅਤੇ ਮਾਰਗਦਰਸ਼ਨ ਦੀ ਲੋੜ ਹੁੰਦੀ ਹੈ, ਪਰ ਕਈ ਵਾਰ ਇਹ ਪਿਆਰ ਅਣਜਾਣੇ ਤੌਰ ਤੇ ਕੰਟਰੋਲ ਦਾ ਰੂਪ ਧਾਰ ਲੈਂਦਾ ਹੈ। ਮਾਪੇ ਆਪਣੇ ਤਜਰਬੇ ਦੇ ਆਧਾਰ ਤੇ ਜੋ ਕੁਝ ਕਰਦੇ ਹਨ ਉਹ ਭਲਾਈ ਦੇ ਨਾਂ ਤੇ ਹੁੰਦਾ ਹੈ ਪਰ ਕਈ ਵਾਰੀ ਉਹੀ ਭਲਾਈ' ਬੱਚਿਆਂ ਲਈ ਦਬਾਅ ਅਤੇ ਘੁਟਨ ਦਾ ਕਾਰਨ ਬਣ ਜਾਂਦੀ ਹੈ। ਅਕਸਰ ਮਾਪੇ ਇਹ ਮੰਨ ਲੈਂਦੇ ਹਨ ਕਿ ਬੱਚੇ ਉਨ੍ਹਾਂ ਦੀ ਜਾਇਦਾਦ ਹਨ ਜਿਨ੍ਹਾਂ ਲਈ ਉਹ ਜਿੰਦਗੀ ਦੇ ਸਭ ਸੁਖ ਤਿਆਗ ਦਿੰਦੇ ਹਨ । ਮਹਿੰਗੇ ਸਕੂਲ, ਟਿਊਸ਼ਨ, ਆਲੀਸ਼ਾਨ ਘਰ, ਵਧੀਆ ਜੀਵਨ, ਕਾਰਾਂ, ਲਾਇਫਸਟਾਈਲ ਇਸਦਾ ਸਿੱਧਾ ਹੱਕ ਉਹਨਾਂ ਨੂੰ ਮਿਲਦਾ ਹੈ ਕਿ ਉਹ ਬੱਚਿਆਂ ਦੀ ਜ਼ਿੰਦਗੀ ਦੇ ਫੈਸਲੇ ਵੀ ਖ਼ੁਦ ਲੈਣ ਤੇ ਫਿਰ ਉਮੀਦ ਰਖਦੇ ਹਨ ਕਿ ਬੱਚੇ ਉਨ੍ਹਾਂ ਦੇ ਹੁਕਮ ਨੂੰ ਹੀ ਆਪਣੀ ਕ਼ਿਸਮਤ ਮੰਨਣ। ਕਿਉਂਕਿ ਅਸੀਂ ਆਪਣੀ ਪੂਰੀ ਜ਼ਿੰਦਗੀ ਤੁਹਾਡੇ ਲਈ ਕੁਰਬਾਨ ਕਰ ਦਿੱਤੀ ਹੈ।
ਪਰ ਅਸਲੀ ਪ੍ਰਸ਼ਨ ਇਹ ਹੈ ਕੀ ਇਹ ਪਿਆਰ ਹੈ? ਕੰਟਰੋਲ ਜਾਂ ਦਬਾਅ? ਕੀ ਮਾਪੇ ਸੱਚਮੁੱਚ ਬੱਚਿਆਂ ਦੇ ਦਿਲ ਦੀ ਗੱਲ ਸੁਣਦੇ ਹਨ ਜਾਂ ਸਿਰਫ਼ ਉਨ੍ਹਾਂ ਨੂੰ ਆਪਣੇ ਸੁਪਨੇ ਪੂਰੇ ਕਰਨ ਦੇ ਸਾਧਨ ਵਜੋਂ ਦੇਖ ਰਹੇ ਹਨ? ਅਸਲ ਪਾਲਣ-ਪੋਸ਼ਣ ਤਾਂ ਓਹੀ ਹੁੰਦੀ ਹੈ ਜਦ ਉਹ ਆਪਣੇ ਬੱਚਿਆਂ ਦੀ ਗੱਲ ਸੁਣਦੇ ਹਨ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਦੇ ਹਨ ਅਤੇ ਉਨ੍ਹਾਂ ਨੂੰ ਸਹੀ ਰਸਤਾ ਚੁਣਨ ਵਿੱਚ ਮਦਦ ਕਰਦੇ ਹਨ ਜੋ ਬਿਹਤਰ ਹੈ ਅਤੇ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਹੈ।
ਸੱਚ ਇਹ ਹੈ ਕਿ ਬੱਚਿਆਂ ਨੇ ਇਹ ਕਦੇ ਨਹੀਂ ਮੰਗਿਆ ਕਿ ਉਨ੍ਹਾਂ ਨੂੰ ਪ੍ਰਾਈਵੇਟ ਸਕੂਲ ਚਾਹੀਦਾ, ਜਾਂ ਮਹਿੰਗੀ ਕੋਚਿੰਗ ਜਾਂ ਵੱਡਾ ਘਰ। ਇਹ ਸਭ ਮਾਪਿਆਂ ਦੇ ਆਪਣੇ ਫੈਸਲੇ ਹੁੰਦੇ ਹਨ, ਜੋ ਉਹ ਆਪਣੇ ਮਾਪੇ ਹੋਣ ਦੇ ਅਧਿਕਾਰ ਅਤੇ ਆਪਣੀ ਸੋਚ ਦੇ ਆਧਾਰ 'ਤੇ ਲੈਂਦੇ ਹਨ। ਪਰ ਫਿਰ ਉਹ ਇਨ੍ਹਾਂ “ਬਲੀਦਾਨਾਂ” ਨੂੰ ਇਮੋਸ਼ਨਲ ਕਰੰਸੀ ਵਾਂਗ ਵਰਤਣ ਲੱਗ ਪੈਂਦੇ ਹਨ ਜਿਵੇਂ ਹੁਣ ਬੱਚਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਸੁਪਨੇ ਛੱਡ ਕੇ ਮਾਪਿਆਂ ਦੀਆਂ ਉਮੀਦਾਂ ਪੂਰੀਆਂ ਕਰਨ।
ਇਹ ਸੋਚ ਬੱਚਿਆਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਕਰਦੀ ਹੈ। ਉਹ ਆਪਣੇ ਮਨ ਦੀ ਗੱਲ ਨਹੀਂ ਕਰ ਸਕਦੇ, ਆਪਣੇ ਸੁਪਨੇ ਪੂਰੇ ਕਰਨ ਦੀ ਇਜਾਜ਼ਤ ਨਹੀਂ ਲੈ ਸਕਦੇ, ਕਿਉਂਕਿ ਹਰ ਵਾਰ ਉਹਨਾਂ ਨੂੰ ਇਹ ਯਾਦ ਦਿਵਾਇਆ ਜਾਂਦਾ ਹੈ ਕਿ ਉਨ੍ਹਾਂ ਲਈ ਮਾਪੇ ਕੀ ਕੁਝ ਕਰ ਚੁੱਕੇ ਹਨ। ਇਹ ਕੰਟਰੋਲ ਦਾ ਸਭ ਤੋਂ ਸ਼ਾਂਤ ਅਤੇ ਤੀਖਾ ਰੂਪ ਹੈ ਜਿੱਥੇ ਪਿਆਰ ਦੀ ਓਟ 'ਚ ਬੱਚਿਆਂ ਤੋਂ ਆਤਮ-ਸਮਰਪਣ ਦੀ ਉਮੀਦ ਰਖੀ ਜਾਂਦੀ ਹੈ।
ਪਿਆਰ ਕਰਨ ਵਾਲੇ ਮਾਪਿਆਂ ਦੀ ਭੂਮਿਕਾ ਇਕ ਮਾਰਗਦਰਸ਼ਕ ਵਾਂਗ ਹੋਣੀ ਚਾਹੀਦੀ ਹੈ ਜੋ ਰਸਤੇ ਦਿਖਾਉਂਦੇ ਹਨ ਪਰ ਰਸਤਾ ਤੈਅ ਕਰਨ ਦਾ ਹੱਕ ਬੱਚੇ ਨੂੰ ਦਿੰਦੇ ਹਨ। ਜਿਵੇਂ ਇੱਕ ਮਾਲੀ ਬੂਟੇ ਦੀ ਦੇਖਭਾਲ ਕਰਦਾ ਹੈ ਉਸ ਨੂੰ ਪਾਣੀ ਦੇਂਦਾ, ਧੁੱਪ ਤੋਂ ਬਚਾਉਂਦਾ, ਪਰ ਉਸ ਦੀ ਸ਼ਕਲ-ਸੂਰਤ ਨੂੰ ਆਪਣੇ ਹਿਸਾਬ ਨਾਲ ਨਹੀਂ ਮੋੜਦਾ, ਓਸੇ ਤਰ੍ਹਾਂ ਮਾਪਿਆਂ ਨੂੰ ਵੀ ਬੱਚਿਆਂ ਨੂੰ ਆਪਣੀ ਪਹਿਚਾਣ ਅਤੇ ਸੋਚ ਵਿਕਸਤ ਕਰਨ ਲਈ ਮੌਕਾ ਦੇਣਾ ਚਾਹੀਦਾ ਹੈ।
ਚੰਗੀ ਪੈਰੈਂਟਿੰਗ ਬੱਚਿਆਂ ਨੂੰ ਨਾ ਸਿਰਫ਼ ਮਜ਼ਬੂਤ ਬਣਾਉਂਦੀ ਹੈ, ਸਗੋਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਲੈਣ ਦੀ ਹਿਮਤ ਵੀ ਦਿੰਦੀ ਹੈ। ਇਹ ਰਿਸ਼ਤਾ ਪਿਆਰ, ਇੱਜ਼ਤ ਅਤੇ ਭਰੋਸੇ ਦੀ ਮਜ਼ਬੂਤ ਜ਼ਮੀਨ 'ਤੇ ਖੜਾ ਹੁੰਦਾ ਹੈ, ਜਿੱਥੇ ਕੋਈ ਡਰ ਜਾਂ ਦਬਾਅ ਨਹੀਂ ਹੁੰਦਾ ਸਿਰਫ਼ ਆਪਣਾਪਣ ਅਤੇ ਸਮਝ ਹੁੰਦੀ ਹੈ।
ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਮਾਰਗਦਰਸ਼ਕ ਹੋਣ ਨਾ ਕਿ ਡਾਇਰੈਕਟਰ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੀ ਜ਼ਿੰਦਗੀ ਦੀ ਕਹਾਣੀ ਵਿੱਚ ਸਹੀ ਸਮੇਂ 'ਤੇ ਸਹੀ ਸਲਾਹ ਦੇਣ ਵਾਲੇ ਕਿਰਦਾਰ ਬਣਨ, ਨਾ ਕਿ ਹਰ ਪੰਨਾ ਆਪਣੇ ਹਿਸਾਬ ਨਾਲ ਲਿਖਣ ਵਾਲੇ ਲੇਖਕ। ਆਖ਼ਰਕਾਰ, ਬੱਚਿਆਂ ਦੀ ਪਰਵਿਰਸ਼ ਏਸ ਤਰੀਕੇ ਨਾਲ ਹੋਣੀ ਚਾਹੀਦੀ ਹੈ ਕਿ ਪਿਆਰ ਤੇ ਸੰਭਾਲ ਦੇ ਨਾਲ-ਨਾਲ, ਆਜ਼ਾਦੀ ਅਤੇ ਭਰੋਸੇ ਦੀ ਥਾਂ ਵੀ ਹੋਣੀ ਚਾਹੀਦੀ ਹੈ। ਇਨਾ ਯਕੀਨ ਹੋਵੇ ਕਿ ਜੇਕਰ ਉਹ ਡਿੱਗ ਪਏ ਤਾਂ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਥੱਲੇ ਪਕੜਨ ਲਈ ਨਹੀਂ, ਸਗੋਂ ਉਹਨਾਂ ਨੂੰ ਦੁਬਾਰਾ ਖੜ੍ਹੇ ਹੋਣ ਵਿੱਚ ਮਦਦ ਲਈ ਉੱਥੇ ਮੌਜੂਦ ਹੋਣਗੇ।
Love or mental pressure: Do we need to change?
Parenting is a journey that requires love, care, patience, kindness, trust, and guidance. However, at times, this love unknowingly transforms into control. Parents, acting out of their experience, believe they are doing what’s best for their children, but often, their actions, meant to protect, become a source of stress and suffocation for their kids.
Parents often feel that their children are their possession, to whom they have given up all comforts luxurious schools, tuition, a lavish lifestyle, and the best of everything. They believe that these sacrifices give them the right to make all the decisions in their children’s lives, expecting their kids to accept their choices as their own destiny, because they’ve sacrificed everything for them.
But the real question is, Is this love or control? Do parents truly listen to their children’s hearts, or are they only seeing them as tools to fulfill their own dreams? True parenting is when parents listen to their children, understand their perspectives, and help them choose the path that is best for them and in line with their own desires.
The truth is children never asked for private schools, expensive coaching, or big houses. These are all decisions made by parents based on their own thoughts and authority. But, over time, parents begin using these sacrifices as emotional currency, expecting their children to give up their own dreams to fulfill the parents' expectations.
This kind of mindset breeds resentment in children. They feel they can’t speak their minds or pursue their own dreams, because they are constantly reminded of what their parents have done for them. This is the most silent and sharp form of control, where love masks the expectation of self-sacrifice.
Parents' role should be that of a guide showing the way but allowing the child to choose their own path. Just like a gardener nurtures a plant, giving it water and shade but not shaping it to their own liking, parents should provide space for their children to grow into their own identity and thoughts.
Good parenting not only strengthens children, but it also gives them the courage to make their own life decisions. This relationship should be built on a foundation of love, respect, and trust where there is no fear or pressure, only understanding and mutual respect.
Parents should be guides not directors. They should play the role of giving the right advice at the right time in the child’s life story, not writing every page themselves. In the end, children should grow up feeling heard, valued, and loved. Along with care, there should also be freedom and trust, with the certainty that, if they fall, their parents will be there to help them stand up again, not to pull them down.
Add comment
Comments
We are so beyond proud to be your daughter's mum you are in inspiration to so many whether you know it or not and you will always have people who support you through everything. The way you balance being a friends who understands us and a mother who sets clear boundaries truly amazing. We love you so so much forever and forever.