Behind the warmth of her smile lies a world few ever truly see. Every day, countless women navigate the quiet weight of expectations placed upon them by family, society and tradition. She is expected to nurture, to serve, to succeed often without complaint and always with grace. Yet beneath the surface of her daily routine is a silent struggle: the emotional and physical toll of responsibilities carried in silence. This piece explores the unseen burden borne by women, whose strength is often mistaken for invulnerability, and whose sacrifices go unspoken hidden behind a smile that tells only part of her story.
There is an invisible rule she has been taught since girlhood: be graceful, be strong, be silent. The unspoken message is clear don’t burden others with your pain. Don’t show anger. Don’t say no. Always give, always serve. Because if you break the illusion, society will judge you and the words “What will people say?” are louder than her own voice. But that silence can become unbearable.
For too long, we’ve taught our girls to smile through every storm, to carry their struggles quietly, and to put everyone else first. But it’s time for that to change. It’s time to tell them: your voice matters. Your life matters. You do not need to suffer in silence.
Recently, we lost our beautiful young girl (Neha) her life, her future, her smile gone too soon. The weight she carried was invisible to many, masked behind forced laughter and obedience. Did she fear judgment more than pain? Did she feel she had no one to turn to? These are questions that haunt us, because we know she’s not alone. So many carry that same silent burden.
As parents, caregivers, and a society we must do better. We must remind our daughters that they are never alone. That our love doesn’t stop at marriage or distance. Their home emotionally and physically is always open to them. They must know they are loved not just for what they do, but for who they are.
Let’s teach our girls that it’s okay to cry, to feel anger, to feel overwhelmed. Let’s give them the space to say "no," to speak up when something feels wrong, and to reach out when life feels too heavy. Their emotions are not weaknesses. Their voices are not too loud. Their truth is not something to be silenced. The silence behind her smile must no longer be a space of loneliness but a space we listen to, honour and understand.
Let’s break this cycle.
Let’s raise daughters who speak boldly and live freely. Who carry themselves with dignity, but also with the right to be vulnerable. Let’s raise sons who respect that strength and share that emotional space. No more pretending everything is fine when it’s not. No more fear of “what will people say? “No more lives lost to silence.
Her smile should reflect joy not endurance. Let her smile one day not be a mask, but a reflection of inner peace, truth, and freedom. Because she is not alone, we are listening now and there for you.
ਉਸਦੀ ਮੁਸਕਰਾਹਟ ਦੇ ਪਿੱਛੇ ਦੀ ਖਾਮੋਸ਼ੀ
ਉਸਦੀ ਮੁਸਕਾਨ ਦੇ ਪਿੱਛੇ ਇਕ ਅਜਿਹਾ ਸੰਸਾਰ ਹੈ, ਜਿਸਨੂੰ ਥੋੜ੍ਹੇ ਹੀ ਲੋਕ ਅਸਲ ਵਿੱਚ ਸਮਝਦੇ ਹਨ। ਹਰ ਰੋਜ਼ ਬੇਸ਼ੁਮਾਰ ਔਰਤਾਂ ਦੇ ਪਰਿਵਾਰ, ਸਮਾਜ ਅਤੇ ਰਿਵਾਇਤਾਂ ਵੱਲੋਂ ਲਾਏ ਗਏ ਉਮੀਦਾਂ ਦੇ ਭਾਰ ਹੇਠਾਂ ਚੁੱਪਚਾਪ ਆਪਣੀ ਜ਼ਿੰਦਗੀ ਜੀ ਰਹੀਆਂ ਹਨ। ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਭ ਦੀ ਸੰਭਾਲ ਕਰੇ ਸਫਲ ਹੋਵੇ, ਤੇ ਕਦੇ ਵੀ ਸ਼ਿਕਾਇਤ ਨਾ ਕਰੇ ਅਤੇ ਹਮੇਸ਼ਾ ਇਜ਼ਤ ਅਤੇ ਸਬਰ ਨਾਲ ਜੀਏ। ਪਰ ਉਸ ਦੀ ਰੋਜ਼ਾਨਾ ਦੀ ਰੁਟੀਨ ਦੇ ਥੱਲੇ ਇਕ ਅਣਕਹੀ ਥਕਾਵਟ, ਜਜ਼ਬਾਤੀ ਤਣਾਅ ਅਤੇ ਭਾਰ ਹੈ। ਇਹ ਕਹਾਣੀ ਉਹਨਾਂ ਔਰਤਾਂ ਦੀ ਚੁੱਪ ਦੀ ਦਰਦ ਭਰੀ ਜ਼ਿੰਦਗੀ ਨੂੰ ਬਿਆਨ ਕਰਦਾ ਹੈ, ਜਿਨ੍ਹਾਂ ਦਾ ਹੌਂਸਲਾ ਅਕਸਰ ਅਟੂਟ ਮੰਨ ਲਿਆ ਜਾਂਦਾ ਹੈ, ਤੇ ਜਿਨ੍ਹਾਂ ਦੀ ਕੁਰਬਾਨੀ ਅਕਸਰ ਉਨ੍ਹਾਂ ਦੀ ਮੁਸਕਾਨ 'ਚ ਹੀ ਗੁੰਮ ਹੋ ਜਾਂਦੀ ਹੈ।
ਉਸਨੂੰ ਛੋਟੀ ਉਮਰ ਤੋਂ ਹੀ ਇਹ ਸਿਖਾਇਆ ਗਿਆ ਸ਼ਾਂਤ ਸੁਭਾਅ ਵਾਲੀ ਬਣ, ਮਜ਼ਬੂਤ ਤੇ ਚੁੱਪ ਰਹਿ। ਇਹ ਅਣਕਹੀ ਹਿਦਾਇਤ ਸਾਫ਼ ਹੈ । ਆਪਣੇ ਦਰਦ ਨਾਲ ਕਿਸੇ ਹੋਰ ਨੂੰ ਪਰੇਸ਼ਾਨ ਨਾ ਕਰ। ਗੁੱਸਾ ਨਾ ਵਿਖਾ। "ਨਹੀਂ" ਨਾ ਕਹਿ। ਹਮੇਸ਼ਾਂ ਸਤਿਕਾਰ ਦੇ, ਹਮੇਸ਼ਾਂ ਸੇਵਾ ਕਰ। ਕਿਉਂਕਿ ਜੇਕਰ ਇਹ ਭਰਮ ਟੁੱਟ ਗਿਆ ਤਾਂ ਸਮਾਜ ਤੁਹਾਡੀ ਨਿੰਦਾ ਕਰੇਗਾ। ਤੇ ਉਹ ਸ਼ਬਦ "ਲੋਕ ਕੀ ਕਹਿਣਗੇ?" ਉਸਦੀ ਆਪਣੀ ਆਵਾਜ਼ ਤੋਂ ਵੀ ਉੱਚੇ ਹੋ ਜਾਂਦੇ ਹਨ। ਪਰ ਇਹ ਖਾਮੋਸ਼ੀ ਕਈ ਵਾਰੀ ਬਰਦਾਸ਼ਤ ਕਰਨਾ ਔਖਾ ਹੈ। ਅਸੀਂ ਬਹੁਤ ਲੰਬੇ ਸਮੇਂ ਤੋਂ ਆਪਣੀਆਂ ਧੀਆਂ ਨੂੰ ਸਿਖਾਇਆ ਕਿ ਹਰ ਤੂਫ਼ਾਨ ਵਿੱਚ ਮੁਸਕਰਾਉਣਾ ਹੈ, ਆਪਣੀ ਪੀੜ੍ਹਾ ਨੂੰ ਚੁੱਪਚਾਪ ਝੱਲਣਾ ਹੈ, ਅਤੇ ਹੋਰਨਾਂ ਨੂੰ ਪਹਿਲ ਦੈਣੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਇਹ ਬਦਲਣਾ ਚਾਹੀਦਾ ਹੈ।
ਉਸਦੀ ਆਵਾਜ਼ ਮਹੱਤਵਪੂਰਨ ਹੈ। ਉਸਦੀ ਜ਼ਿੰਦਗੀ ਕੀਮਤੀ ਹੈ। ਉਹਨੂੰ ਖਾਮੋਸ਼ੀ ਵਿੱਚ ਪੀੜ੍ਹਾ ਝੱਲਣ ਦੀ ਲੋੜ ਨਹੀਂ।ਕੁਝ ਦਿਨ ਪਹਿਲਾਂ ਅਸੀਂ ਇੱਕ ਨੌਜਵਾਨ ਕੁੜੀ (ਨੇਹਾ) ਨੂੰ ਗਵਾ ਦਿੱਤਾ । ਉਸਦੀ ਜ਼ਿੰਦਗੀ, ਭਵਿੱਖ, ਮੁਸਕਾਨ ਸਮੇਤ। ਉਹ ਜੋ ਭਾਰ ਝੱਲ ਰਹੀ ਸੀ, ਉਹ ਕਈਆਂ ਲਈ ਅਣਦੇਖਾ ਸੀ, ਉਸਦੀ ਆਗਿਆਕਾਰਤਾ ਦੇ ਪਿੱਛੇ ਛੁਪਿਆ ਹੋਇਆ ਨਕਲੀ ਹਾਸਾ । ਕੀ ਉਹ ਦਰਦ ਤੋਂ ਜ਼ਿਆਦਾ ਲੋਕਾਂ ਦੇ ਫੈਸਲੇ ਤੋਂ ਡਰਦੀ ਸੀ? ਕੀ ਉਸਨੂੰ ਲੱਗਿਆ ਕਿ ਉਸਦੇ ਕੋਲ ਕਿਸੇ ਕੋਲ ਜਾਣ ਦਾ ਰਸਤਾ ਨਹੀਂ? ਇਹ ਉਹ ਸਵਾਲ ਹਨ ਜੋ ਸਾਨੂੰ ਪੀੜ੍ਹਦੇ ਹਨ, ਕਿਉਂਕਿ ਅਸੀਂ ਜਾਣਦੇ ਹਾਂ ਕਿ ਉਹ ਇਕੱਲੀ ਨਹੀਂ ਸੀ। ਬਹੁਤੀਆਂ ਹੋਰ ਵੀ ਇਹੀ ਚੁੱਪਦਾਰ ਬੋਝ ਝੱਲ ਰਹੀਆਂ ਹਨ।
ਮਾਪੇ ਅਤੇ ਸਮਾਜ ਦੇ ਤੌਰ 'ਤੇ ਸਾਨੂੰ ਆਪਣੀਆਂ ਧੀਆਂ ਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਉਹ ਕਦੇ ਵੀ ਇਕੱਲੀਆਂ ਨਹੀਂ ਹਨ। ਸਾਡਾ ਪਿਆਰ ਸਿਰਫ਼ ਵਿਆਹ ਜਾਂ ਦੂਰੀ ਉੱਤੇ ਖਤਮ ਨਹੀਂ ਹੋਣਾ ਚਾਹੀਦਾ। ਉਹਨਾਂ ਲਈ ਜਜ਼ਬਾਤੀ ਅਤੇ ਸਰੀਰਕ ਤੌਰ ਉੱਤੇ ਸਦਾ ਖੁੱਲ੍ਹਾ ਆਸਰਾ ਹੋਣਾ ਚਾਹੀਦਾ ਹੈ। ਉਹ ਜਾਣਣ ਕਿ ਉਹ ਸਿਰਫ਼ ਆਪਣੇ ਕੰਮ ਲਈ ਨਹੀਂ, ਪਰ ਆਪਣੀ ਮੌਜੂਦਗੀ ਲਈ ਵੀ ਪਿਆਰ ਯੋਗ ਹਨ।ਆਓ ਆਪਣੀਆਂ ਧੀਆਂ ਨੂੰ ਸਿਖਾਈਏ ਕਿ ਰੋਣਾ ਠੀਕ ਹੈ, ਗੁੱਸਾ ਆਉਣਾ ਮਨੁੱਖੀ ਸੁਭਾਅ ਹੈ। ਥਕ ਜਾਣਾ ਕੁਦਰਤੀ ਗੱਲ ਹੈ। ਆਓ ਉਹਨਾਂ ਨੂੰ ਉਹ ਜਗ੍ਹਾ ਦਈਏ ਜਿੱਥੇ ਉਹ "ਨਹੀਂ" ਕਹਿ ਸਕਣ, ਜਿੱਥੇ ਉਹ ਗਲਤ ਲੱਗਣ ਵਾਲੀ ਚੀਜ਼ਾਂ ਨੂੰ ਸਾਫ਼ ਕਹਿ ਸਕਣ, ਜਿੱਥੇ ਉਹ ਭਾਰ ਲੱਗਣ ਵਾਲੇ ਦਿਨਾਂ ਵਿੱਚ ਸਹਾਰਾ ਲੈ ਸਕਣ। ਉਹਨਾਂ ਦੇ ਜਜ਼ਬਾਤ ਕੋਈ ਕਮਜ਼ੋਰੀ ਨਹੀਂ ਹਨ। ਉਹਨਾਂ ਦੀਆਂ ਆਵਾਜ਼ਾਂ ਬਹੁਤ ਉੱਚੀਆਂ ਨਹੀਂ, ਉਹਨਾਂ ਦੀ ਸੱਚਾਈ ਬਹੁਤ ਵੱਡੀ ਅਤੇ ਉਹ ਬਿਲਕੁਲ ਠੀਕ ਹਨ।ਆਓ, ਇਸ ਚੱਕਰ ਨੂੰ ਤੋੜੀਏ।
ਆਓ, ਉਹ ਧੀਆਂ ਪਾਲੀਏ ਜੋ ਬੋਲ ਕੇ ਗੱਲ ਕਰਨ ਅਤੇ ਖੁੱਲ ਕੇ ਜੀਣ। ਮਾਣ ਨਾਲ ਜੀਣ ਪਰ ਉਹਨਾਂ ਕੋਲ ਆਪਣੇ ਸੁਪਨੇ ਨੂੰ ਸਵੀਕਾਰ ਕਰਨ ਦਾ ਹੱਕ ਵੀ ਹੋਵੇ। ਆਓ, ਉਹ ਪੁੱਤਰੇ ਪਾਲੀਏ ਜੋ ਇਸ ਤਾਕਤ ਦਾ ਆਦਰ ਕਰਨ ਅਤੇ ਉਨ੍ਹਾਂ ਦੀ ਦੇਖਭਾਲ ਅਤੇ ਉਨ੍ਹਾਂ ਦਾ ਸਮਰਥਨ ਕਰਨ I ਹੁਣ ਇਹ ਦਿਖਾਵਾ ਨਹੀਂ ਕਰਨਾ ਕਿ ਸਭ ਕੁਝ ਠੀਕ ਹੈ ਜਦੋਂ ਇਹ ਠੀਕ ਨਹੀਂ। "ਲੋਕ ਕੀ ਕਹਿਣਗੇ?" ਦਾ ਡਰ ਨੂੰ ਖਤਮ ਕਰੀਏ। ਉਸਦੀ ਮੁਸਕਰਾਹਟ ਖੁਸ਼ੀ ਨੂੰ ਦਰਸਾਉਂਦੀ ਹੋਣੀ ਚਾਹੀਦੀ ਹੈ ਧੀਰਜ ਨੂੰ ਨਹੀਂ। ਉਸਦੀ ਮੁਸਕਰਾਹਟ ਇੱਕ ਦਿਨ ਇੱਕ ਮਖੌਟਾ ਨਾ ਬਣ ਜਾਵੇ ਸਗੋਂ ਅੰਦਰੂਨੀ ਸ਼ਾਂਤੀ ਸੱਚਾਈ ਅਤੇ ਆਜ਼ਾਦੀ ਦਾ ਪ੍ਰਤੀਬਿੰਬ ਬਣ ਜਾਵੇ। ਕਿਉਂਕਿ ਉਹ ਇਕੱਲੀ ਨਹੀਂ ਹੈ ਅਸੀਂ ਹੁਣ ਸੁਣ ਰਹੇ ਹਾਂ ਅਤੇ ਉਸ ਦੇ ਨਾਲ ਹਾਂ।
Add comment
Comments
Beautiful message bhain ji ❤️ must read for everyone so we can be better parents, better friends, better humans to the daughters around.. ਆਓ, ਉਹ ਧੀਆਂ ਪਾਲੀਏ ਜੋ ਬੋਲ ਕੇ ਗੱਲ ਕਰਨ ਅਤੇ ਖੁੱਲ ਕੇ ਜੀਣ, ਮਾਣ ਨਾਲ ਜੀਣ..