ਹੌਸਲੇ ਨਾਲ ਮਿਲਣੀ

Published on 6 March 2026 at 21:36

ਪਿਛਲੇ ਹਫ਼ਤੇ ਮੈਂ ਹੌਸਲੇ ਨੂੰ ਮਿਲੀ।
ਨਾ ਕਿਸੇ ਕਿਤਾਬ ਦੀ ਕਹਾਣੀ ਵਿੱਚ,
ਨਾ ਕਿਸੇ “Quote” ਵਿੱਚ,
ਨਾ ਕਿਸੇ ਪ੍ਰੇਰਣਾਦਾਇਕ ਭਾਸ਼ਣ ਦੇ ਸ਼ੋਰ ਵਿੱਚ।

ਹੌਸਲਾ ਮੇਰੇ ਸਾਹਮਣੇ ਖੜਾ ਸੀ ਮੇਰੇ ਡਾਕਟਰ ਦੀ ਕਲੀਨਿਕ ‘ਤੇ।
ਉਸ ਨੇ ਨੀਲਾ ਸਕਰੱਬ ਪਾਇਆ ਹੋਇਆ ਸੀ।
ਚਿਹਰੇ ‘ਤੇ ਮਿੱਠੀ ਮੁਸਕਰਾਹਟ,
ਹੱਥਾਂ ਵਿੱਚ ਨਿਪੁੰਨਤਾ,
ਅੱਖਾਂ ਵਿੱਚ ਆਤਮਵਿਸ਼ਵਾਸ।

ਇੱਕ ਮਰੀਜ਼ ਤੋਂ ਦੂਜੇ ਮਰੀਜ਼ ਤੱਕ ਵਧਦੀ ਹੋਈ, ਸਮਰਪਣ ਦੀ ਮੂਰਤ ਬਣ ਕੇ।
ਉਹ ਇੱਕ ਨਰਸ ਸੀ।

ਹਰ ਵਾਰ ਜਦੋਂ ਉਹ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰਦੀ, ਬੜੇ ਪਿਆਰ ਨਾਲ ਗੱਲ ਕਰਦੀ।
ਕੱਲ੍ਹ, ਜਦ ਉਹ ਮੇਰੀ ਧੀ ਨੂੰ ਬਲੱਡ ਇਨਫਿਊਜ਼ਨ ਦੇ ਰਹੀ ਸੀ, ਮੇਰੀ ਨਜ਼ਰ ਟ੍ਰੀਟਮੈਂਟ ਰੂਮ ਦੀ ਕੰਧ ‘ਤੇ ਲੱਗੇ ਇੱਕ GoFundMe ਪੋਸਟਰ ‘ਤੇ ਪਈ।

ਇੱਕ ਛੋਟੀ ਕੁੜੀ ਦੀ ਤਸਵੀਰ।
ਸਿਰ ਤੇ ਵਾਲ ਨਹੀਂ।
ਪਰ ਚਿਹਰੇ 'ਤੇ ਸੁੰਦਰ ਮਿੱਠੀ ਮੁਸਕਰਾਹਟ ਜ਼ਰੂਰ ਸੀ।

“ਇਹ ਕੌਣ ਹੈ?” ਮੈਂ ਹੌਲੀ ਆਵਾਜ਼ ਵਿੱਚ ਪੁੱਛਿਆ।

ਉਸ ਨੇ ਥੋੜ੍ਹਾ ਰੁਕ ਕੇ ਕਿਹਾ ।

“ਇਹ ਮੇਰੀ ਧੀ ਲਈ ਹੈ।”

ਉਸਦੀ ਧੀ ਸਿਰਫ਼ 8 ਸਾਲ ਦੀ ਹੈ।
ਅੱਠ ਸਾਲ, ਜੋ ਉਮਰ ਹਾਸੇ, ਖੇਡਾਂ ਅਤੇ ਮੌਜ-ਮਸਤੀ ਦੀ ਹੁੰਦੀ ਹੈ।
ਪਰ ਉਹ ਇੱਕ Rare blood cancer ਨਾਲ ਲੜ ਰਹੀ ਹੈ।
ਕੀਮੋਥੈਰੇਪੀ ਜੂਨ 2027 ਤੱਕ ਚੱਲੇਗੀ।

 

ਮੇਰਾ ਕਲੇਜਾ ਮੰਹੂ ਨੂੰ ਆ ਗਿਆ।
ਦਿਲ ਇਕ ਪਲ ਲਈ ਧੜਕਣਾ ਭੁੱਲ ਗਿਆ।

ਮੈਂ ਹੌਂਸਲਾ ਕਰਕੇ ਪੁੱਛਿਆ, “ਉਸਦੇ ਕੋਲ ਕੌਣ ਹੈ?”

“ਉਸਦਾ ਭਰਾ। ਸੋਲ੍ਹਾਂ ਸਾਲ ਦਾ।”

ਨਾ ਕੋਈ ਨੇੜੇ ਰਿਸ਼ਤੇਦਾਰ।
ਨਾ ਕੋਈ ਮੋਢਾ ਜਿਸ ‘ਤੇ ਸਿਰ ਰੱਖ ਕੇ ਰੋ ਸਕੇ।
ਨਾ ਕੋਈ ਸਹਾਰਾ।

 

ਉਹ single mother ਹੈ।

ਉਸਨੂੰ job ‘ਤੇ ਆਉਣਾ ਪੈਂਦਾ ਹੈ।
ਕਿਉਂਕਿ ਮੁਸ਼ਕਿਲ ਵੇਲੇ ਜ਼ਿੰਦਗੀ ਦੀ ਰਫ਼ਤਾਰ ਹੌਲੀ ਨਹੀਂ ਹੁੰਦੀ,
ਹਾਂ, ਉਹ ਹੋਰ ਔਖੀ ਜ਼ਰੂਰ ਹੋ ਜਾਂਦੀ ਹੈ।

ਪਰਿਵਾਰ ਵੀ ਚਲਾਉਣਾ ਹੈ।
ਮੈਡੀਕਲ ਬਿਲ ਨਹੀਂ ਰੁਕਦੇ।
ਇਲਾਜ ਇੰਤਜ਼ਾਰ ਨਹੀਂ ਕਰਦਾ।

ਪਰ ਫਿਰ ਵੀ
ਉਹ ਉੱਥੇ ਖੜੀ ਹੈ।
ਆਪਣੀ ਯੂਨੀਫਾਰਮ ਵਿੱਚ।
ਹਰ ਮਰੀਜ਼ ਨਾਲ ਮੁਸਕੁਰਾਂਦੀ।

ਉਸਦੇ ਦਿਲ ਵਿੱਚ ਦਰਦ ਸੀ,
ਪਰ ਉਸਦੇ ਵਿਹਾਰ ਵਿੱਚ ਸਿਰਫ਼ ਨਰਮੀ।

ਉਸ ਦੀਆਂ ਅੱਖਾਂ ਉਸਦੇ ਕੰਮ ਪ੍ਰਤੀ ਸਮਰਪਣ ਦਿਖਾ ਰਹੀਆਂ ਸਨ,
ਪਰ ਉਸਦਾ ਦਿਲ ਆਪਣੀ ਧੀ ਦੇ ਆਲੇ-ਦੁਆਲੇ ਧੜਕ ਰਿਹਾ ਸੀ,
ਜੋ ਘਰ ਬਿਸਤਰੇ ‘ਤੇ ਪਈ ਸੀ।

ਜਦੋਂ ਮੈਂ ਉਸਨੂੰ ਗਲੇ ਲਗਾਇਆ,
ਮੈਨੂੰ ਲੱਗਿਆ ਜਿਵੇਂ ਮੈਂ ਹੌਸਲੇ ਨੂੰ ਜੱਫੀ ਪਾਈ ਹੋਵੇ।

ਮਾਂ ਟੁੱਟ ਸਕਦੀ ਹੈ
ਪਰ ਝੁਕਦੀ ਨਹੀਂ।

ਜਦ ਗੱਲ ਬੱਚਿਆਂ ਦੀ ਹੋਵੇ,
ਮਾਂ ਰੱਬ ਨਾਲ ਵੀ ਲੜ ਸਕਦੀ ਹੈ ।
ਸਬਰ ਅਤੇ ਵਿਸ਼ਵਾਸ ਨਾਲ।

ਉਸ ਮਾਂ ਦੇ ਦਰਦ ਅਤੇ ਡਰ ਦਾ ਅਹਿਸਾਸ ਮੈਨੂੰ ਇਸ ਲਈ ਵੀ ਸੀ…
ਕਿਉਂਕਿ ਤਿੰਨ ਮਹੀਨੇ ਪਹਿਲਾਂ ਮੇਰੀ ਇੱਕ ਵੱਡੀ ਸਰਜਰੀ ਹੋਈ ਸੀ।

ਜਦੋਂ ਮੈਂ ਹਸਪਤਾਲ ਲਈ ਨਿਕਲੀ ਸੀ,
ਮੈਂ ਆਪਣੀਆਂ ਧੀਆਂ ਨੂੰ ਗਲੇ ਲਗਾ ਕੇ ਮੁਸਕੁਰਾਂਦੀ ਰਹੀ।

ਬਾਹਰੋਂ ਮੈਂ ਮਜ਼ਬੂਤ ਸੀ।
ਅੰਦਰੋਂ ਡਰੀ ਹੋਈ।
ਟੁੱਟੀ ਹੋਈ।
ਬਿਖਰੀ ਹੋਈ।

ਮੇਰੇ ਅੰਦਰ ਇੱਕ ਖਾਮੋਸ਼ ਸਵਾਲ ਅਤੇ ਡਰ ਸੀ
ਜੇ ਮੈਂ ਸਰਜਰੀ ਤੋਂ ਬਾਅਦ ਨਾ ਜਾਗੀ?
ਜੇ ਮੈਂ ਆਪਣੀਆਂ ਧੀਆਂ ਨੂੰ ਫਿਰ ਨਾ ਵੇਖ ਸਕੀ?
ਜੇ ਮੈਂ ਆਪਣੇ ਮਾਪਿਆਂ ਅਤੇ ਭੈਣ-ਭਰਾਵਾਂ ਨੂੰ ਫਿਰ ਨਾ ਮਿਲ ਸਕੀ?

ਪਰ ਉਹ ਨਰਸ…
ਉਹ ਹਰ ਰੋਜ਼ ਉਸ ਡਰ ਵਿੱਚ ਜੀ ਰਹੀ ਹੈ।
ਨਾ ਇੱਕ ਰਾਤ ਲਈ।
ਨਾ ਇੱਕ ਸਰਜਰੀ ਲਈ।
ਪਰ ਹਰ ਦਿਨ।

ਜੇ ਤਾਕਤ ਦਾ ਕੋਈ ਚਿਹਰਾ ਹੁੰਦਾ,
ਉਹ ਉਸ ਵਰਗਾ ਹੁੰਦਾ।

ਜੇ ਹੌਸਲੇ ਦੀ ਕੋਈ ਧੜਕਨ ਹੁੰਦੀ,
ਉਹ ਮਾਂ ਦੀ ਉਸ ਦੁਆ ਵਰਗੀ ਹੁੰਦੀ ਜੋ ਹਰ ਪਲ ਕਹਿੰਦੀ ਹੈ,
“ਮੇਰੇ ਬੱਚੇ ਨੂੰ ਬਚਾ ਲੈ ਰੱਬਾ।”

 

ਅੱਜ ਮੈਂ ਉਸ ਤਾਕਤ ਅੱਗੇ ਸਿਰ ਝੁਕਾਉਦੀ ਹਾਂ।
ਉਸ ਮਾਂ ਅੱਗੇ।
ਉਸ ਨਰਸ ਅੱਗੇ।

ਅਤੇ ਹਰ ਉਸ ਔਰਤ ਅੱਗੇ…

 

ਇਸ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ,
ਮੈਂ ਸਿਰਫ਼ ਮੰਚਾਂ ‘ਤੇ ਸਨਮਾਨਿਤ ਔਰਤਾਂ ਨੂੰ ਸਲਾਮ ਨਹੀਂ ਕਰਦੀ।
ਮੈਂ ਉਹਨਾਂ ਔਰਤਾਂ ਨੂੰ ਸਲਾਮ ਕਰਦੀ ਹਾਂ
ਜੋ ਹਸਪਤਾਲ ਦੀਆ ਦਾਲਾਨਾਂ ਵਿੱਚ ਖੜੀਆਂ ਹਨ,
ਜੋ ਆਪਣੀ ਡਿਊਟੀ ਕਰਦੀਆਂ ਹਨ ਜਦ ਉਹਨਾਂ ਦੇ ਬੱਚੇ ਜ਼ਿੰਦਗੀ ਲਈ ਲੜ ਰਹੇ ਹੁੰਦੇ ਹਨ,
ਜੋ ਆਪਣੀ ਟੁੱਟਦੀ ਦੁਨੀਆ ਦੇ ਬਾਵਜੂਦ ਖੜੀਆਂ ਰਹਿੰਦੀਆਂ ਹਨ।

ਮਾਂ, ਤੇਰੇ ਹੌਸਲੇ ਨੂੰ ਸਲਾਮ।
ਰੱਬ ਤੇਰੇ ਵਿਸ਼ਵਾਸ ਨੂੰ ਖੈਰ ਪਾਵੇ ।

 

“Meeting with Honsla (courage)”

Last week, I met Honsla (courage).

Not in a story from a book,
Not in a “quote”,
Not in the noise of any motivational speech.

Honsla was standing right in front of me at my doctor’s clinic.

She was wearing blue scrubs.
A gentle smile on her face,
Skill in her hands,
Confidence in her eyes.

Moving from one patient to another, she stood like a living symbol of dedication.

She was a nurse.

 

Every time she checked my blood pressure, she spoke with great kindness.

Yesterday, while she was giving a blood infusion to my daughter, my eyes fell on a GoFundMe poster on the wall of the treatment room.

 

A picture of a little girl.
No hair on her head.
But there was a beautiful, sweet smile on her face.

“Who is she?” I asked softly.

After a pause she said,

“This is for my daughter.”

Her daughter is only 8 years old.

Eight years — the age of laughter, games, and childhood stories.

But she is fighting a rare blood cancer.
Chemotherapy will continue until June 2027.

 

My heart sank.
For a moment, it felt like my heart forgot to beat.

Gathering courage, I asked,
“Who is there with her?”

“Her brother. Sixteen years old.”

 

No close relatives nearby.
No shoulder to cry on.
No one to lean on.

She is a single mother.

She must go to work.
Because in tough times, life’s pace does not slow down,
it only becomes harder.

She must support her family.
Medical bills do not stop.
Treatment does not wait.

Yet she stands there.

In her uniform.
Smiling at every patient.

There was pain in her heart,
But only gentleness in her behaviour.

Her eyes showed her dedication to her work,
But her heart was beating around her daughter,
Who was lying at home in bed.

When I hugged her,
It felt as if I was hugging Honsla itself.

 

A mother may break
But she does not bow down.

When it comes to children,
A mother can even fight with God
With patience and faith.

I felt her pain and fear because…
Three months ago, I had a major surgery.

When I left for the hospital,
I hugged my daughters and kept smiling.

On the outside I was strong
Inside, I was scared.
Broken.
Shattered.

There was a silent fear inside me..

What if I did not wake up after surgery?
What if I never saw my daughters again?
What if I never met my parents and siblings again?

But that nurse…
She lives with that fear every day.

Not for one night.
Not for one surgery.
But every day.

If strength had a face,
It would look like her.

If courage had a heartbeat,
It would be like a mother’s prayer that whispers every moment,

“God, please save my child.”

 

Today, I bow my head before that strength.
Before that mother.
Before that nurse.
And before every woman…

On this International Women’s Day,
I do not only salute women honoured on stages.

I salute the women
Who stand in hospital corridors,
Who continue their duty while their children fight for life,
Who keep standing despite their breaking world.

 

Mother, I salute your Honsla (courage).
May God bless your faith.

 

Add comment

Comments

There are no comments yet.