ਕੁਰਬਾਨੀਆਂ ਦੀ ਮੂਰਤ

Published on 6 September 2025 at 12:33

ਮਾਂ ਰੱਬ ਦਾ ਦੂਜਾ ਨਾਮ ਹੈ। ਅਸੀਂ ਮਾਂ ਦੀਆਂ ਕੁਰਬਾਨੀਆਂ ਅਤੇ ਉਸ ਦੇ ਬੇਅੰਤ ਪਿਆਰ ਬਾਰੇ ਖੁੱਲ੍ਹ ਕੇ ਗੱਲ ਕਰਦੇ ਹਾਂ। ਪਰ ਕੀ ਅਸੀਂ ਕਦੇ ਠਹਿਰ ਕੇ ਸੋਚਿਆ ਹੈ ਕਿ ਪਿਤਾ ਦਾ ਰੂਪ ਕੀ ਹੈ? ਉਹ ਪਿਤਾ ਜੋ ਅਕਸਰ ਆਪਣੇ ਪਿਆਰ ਨੂੰ ਸਖ਼ਤੀ ਦੇ ਪਰਦੇ ਪਿੱਛੇ ਲੁਕਾ ਲੈਂਦਾ ਹੈ, ਜੋ ਆਪਣੇ ਦਰਦਾਂ ਅਤੇ ਖ਼ਾਹਿਸ਼ਾਂ ਨੂੰ ਦਬਾ ਕੇ ਸਾਡੇ ਲਈ ਜ਼ਿੰਦਗੀ ਦੀ ਰਾਹ ਸੌਖੀ ਕਰਦਾ ਹੈ। ਪਿਤਾ ਉਹ ਹੈ ਜੋ ਹੱਸਦਾ ਪਰਿਵਾਰ ਦੇਖਣ ਲਈ ਆਪਣੀ ਥਕਾਵਟ ਨੂੰ ਕਦੇ ਸ਼ਿਕਾਇਤ ਨਹੀਂ ਬਣਾਉਂਦਾ। ਜਿਸ ਦੇ ਮੱਥੇ ਦਾ ਪਸੀਨਾ ਦਰਅਸਲ ਸਾਡੇ ਭਵਿੱਖ ਦੀ ਰੌਸ਼ਨੀ ਹੈ।

ਅਸੀਂ ਅਕਸਰ ਮਾਂ ਦੀ ਗੋਦ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ, ਪਰ ਪਿਤਾ ਦੀ ਖਾਮੋਸ਼ੀ ਵਿੱਚ ਵੀ ਇੱਕ ਡੂੰਘਾ ਪਿਆਰ ਲੁਕਿਆ ਹੁੰਦਾ ਹੈ। ਪਿਤਾ ਦਾ ਪਿਆਰ ਸ਼ਾਇਦ ਕਦੇ ਸ਼ਬਦਾਂ ਚ ਨਾ ਹੋਵੇ, ਪਰ ਉਹ ਉਸਦੀ ਹਰ ਸਾਹ, ਹਰ ਕਦਮ, ਹਰ ਪਸੀਨੇ ਦੀ ਬੂੰਦ ਵਿੱਚ ਛੁਪਿਆ ਹੁੰਦਾ ਹੈ। ਉਸ ਦੇ ਸ਼ਬਦ ਘੱਟ ਹੋ ਸਕਦੇ ਹਨ, ਪਰ ਉਸ ਦੇ ਕਰਮ ਸਭ ਤੋਂ ਵੱਡੀ ਬੋਲੀ ਬੋਲਦੇ ਹਨ।  ਉਹ ਸ਼ਾਇਦ ਕਦੇ ਮੈਂ ਤੈਨੂੰ ਪਿਆਰ ਕਰਦਾ ਹਾਂ ਨਹੀਂ ਕਹਿੰਦੇ। ਪਰ ਸਖ਼ਤ ਮਿਹਨਤ ਕਰਕੇ, ਹਰ ਇੱਕ ਬਿੱਲ ਸਮੇਂ ਤੇ ਭਰ ਕੇ ਉਹ ਇਹੀ ਦੱਸਦਾ ਹੈ। ਤੁਹਾਡੀਆਂ ਖ਼ਾਹਿਸ਼ਾਂ ਨੂੰ ਪੂਰਾ ਕਰਨ ਲਈ ਉਹ ਆਪਣੀਆਂ ਖ਼ਾਹਿਸ਼ਾਂ ਦੱਬ ਲੈਂਦੇ ਹਨ।

ਇਹ Father’s Day ਉਸ ਹਰ ਪਿਤਾ ਨੂੰ ਸਮਰਪਿਤ ਹੈ ਜੋ ਨੇੜੇ ਹਨ ਜਾਂ ਦੂਰ, ਜਿੰਦੇ ਹਨ ਜਾਂ ਯਾਦਾਂ ਵਿੱਚ। ਜੋ ਆਪਣੇ ਪਰਿਵਾਰ ਲਈ ਆਪਣੇ ਅਣਗਿਣਤ ਸੁਪਨੇ ਕੁਰਬਾਨ ਕਰਦੇ ਹਨ ਤਾਂ ਜੋ ਅਸੀਂ ਆਪਣੇ ਸੁਪਨੇ ਪੂਰੇ ਕਰ ਸਕੀਏ।

ਅੱਜ ਫਾਦਰਜ਼ ਡੇ ਦੇ ਮੌਕੇ 'ਤੇ ਮੈਂ ਆਪਣੇ ਅਸਲ ਜੀਵਨ ਦੇ ਹੀਰੋ ਮੇਰੇ ਡੈਡੀ ਦਾ ਧੰਨਵਾਦ ਕਰਨਾ ਕਿਵੇਂ ਭੁੱਲ ਸਕਦੀ ਹਾਂ? ਮੈਂ ਜਾਣਦੀ ਹਾਂ ਕਿ ਹਰ ਪਿਤਾ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਹੈ, ਆਪਣੀ ਔਲਾਦ ਲਈ ਪਿਆਰ ਅਤੇ ਕੁਰਬਾਨੀ ਦਿੰਦਾ ਹੈ। ਪਰ ਤੁਸੀਂ ਉਹ ਸਭ ਤੋਂ ਵੱਖਰੇ ਹੋ, ਜਿਨ੍ਹਾਂ ਨੇ ਨਾ ਸਿਰਫ ਮੇਰੇ ਲਈ ਸੋਚਿਆ, ਸਗੋਂ ਸਮਾਜ ਦੀ ਸੋਚ ਦੇ ਅੱਗੇ ਖੜੇ ਹੋ ਕੇ ਮੇਰੀ ਜ਼ਿੰਦਗੀ ਨੂੰ ਇੱਕ ਨਵਾਂ ਰੂਪ ਦਿੱਤਾ। ਅੱਜ ਮੈਂ ਜੋ ਕੁਝ ਹਾਂ, ਜਿੱਥੇ ਵੀ ਖੜੀ ਹਾਂ ਇਹ ਸਿਰਫ਼ ਤੇ ਸਿਰਫ਼ ਮੇਰੇ ਪਿਤਾ ਅਤੇ ਭਰਾ ਦੀਆਂ ਸੋਚਾਂ, ਫ਼ੈਸਲਿਆਂ ਅਤੇ ਮਿਹਨਤ ਦਾ ਨਤੀਜਾ ਹੈ।

ਜੇ ਉਹ ਉਸ ਸਮੇਂ ਹਿੰਮਤ ਨਾ ਕਰਦੇ, ਤਾਂ ਸ਼ਾਇਦ ਮੈਂ ਕਦੇ ਆਸਟ੍ਰੇਲੀਆ ਵਿੱਚ ਪੜ੍ਹਾਈ ਨਾ ਕਰ ਸਕਦੀ, ਨਾ ਹੀ ਲਾਇਬ੍ਰੇਰੀ ਵਿੱਚ ਕੰਮ ਕਰਦੀ ਅਤੇ ਨਾ ਹੀ ਇਹ ਸਾਰੇ ਅਨੁਭਵ ਮੇਰੀ ਜ਼ਿੰਦਗੀ ਦਾ ਹਿੱਸਾ ਬਣਦੇ। ਮੇਰੇ ਪਿੰਡ ਵਿੱਚ ਤਾਂ ਇਹ ਵਿਸ਼ਵਾਸ ਸੀ ਕਿ ਕੁੜੀਆਂ ਨੂੰ ਵੱਡੀ ਪੜ੍ਹਾਈ ਦੀ ਲੋੜ ਨਹੀਂ ਹੁੰਦੀ। ਮੈਟ੍ਰਿਕ ਜਾਂ ਹਾਈ ਸਕੂਲ ਤੋਂ ਬਾਅਦ ਕੁੜੀਆਂ ਦੀ ਵਿਆਹ ਕਰ ਦਿੰਦੇ ਸਨ। ਪਰ ਮੇਰੇ ਪਿਤਾ ਨੇ ਉਹ ਸੋਚ ਬਦਲੀ। ਉਨ੍ਹਾਂ ਨੇ ਮੈਨੂੰ ਕਾਲਜ ਤੇ ਯੂਨੀਵਰਸਿਟੀਆਂ ਵਿੱਚ ਉੱਚੀ ਪੜ੍ਹਾਈ ਲਈ ਭੇਜਿਆ। ਭਾਵੇਂ ਘਰ ਦੇ ਆਰਥਿਕ ਹਾਲਾਤ ਮਜ਼ਬੂਤ ਨਹੀਂ ਸਨ, ਪਰ ਉਹਨਾਂ ਨੇ ਹਰ ਇੱਕ ਫੀਸ ਦਾ ਪ੍ਰਬੰਧ ਕੀਤਾ ਤੇ ਹਰ ਪੜਾਅ ਤੇ ਮੇਰਾ ਸਾਥ ਦਿੱਤਾ। ਤੁਸੀਂ ਮੈਨੂੰ ਵਿਸ਼ਵਾਸ ਦਿੱਤਾ ਕਿ ਮੈਂ ਵੀ ਕੁਝ ਕਰ ਸਕਦੀ ਹਾਂ। ਮੇਰੇ ਸੁਪਨਿਆਂ 'ਚ ਵਿਸ਼ਵਾਸ ਕੀਤਾ, ਮੈਨੂੰ ਆਪਣੀ ਉਡਾਣ ਲਈ ਅਸਮਾਨ ਦਿੱਤਾ।

ਤੁਸੀਂ ਨਾ ਸਿਰਫ਼ ਮੇਰੇ ਲਈ, ਬਲਕਿ ਹੋਰ ਕੁੜੀਆਂ ਲਈ ਵੀ ਉੱਚੀ ਪੜ੍ਹਾਈ ਦੇ ਰਾਹ ਖੋਲ੍ਹੇ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਦੀ ਹਾਂ ਤਾਂ ਅਹਿਸਾਸ ਹੁੰਦਾ ਹੈ ਕਿ ਉਹਨਾਂ ਦੀ ਹਿੰਮਤ ਨੇ ਸਿਰਫ਼ ਮੇਰੀ ਨਹੀਂ, ਪੂਰੇ ਪਿੰਡ ਦੀ ਸੋਚ ਬਦਲ ਕੇ ਸਾਬਤ ਕਰ ਦਿੱਤਾ ਕਿ ਪਿਓ ਦਾ ਪਿਆਰ ਸਿਰਫ ਰੋਟੀ ਕਮਾਉਣ ਤੱਕ ਸੀਮਿਤ ਨਹੀਂ, ਸਗੋਂ ਬੇਟੀਆਂ ਦੇ ਸੁਪਨਿਆਂ ਨੂੰ ਉਡਾਣ ਦੇਣ ਵਿੱਚ ਵੀ ਹੋ ਸਕਦਾ ਹੈ।

ਅੱਜ ਮੈਂ ਮਾਣ ਨਾਲ ਕਹਿੰਦੀ ਹਾਂ ਕਿ ਮੈਂ ਇੱਕ ਪਿੰਡ ਦੀ ਧੀ ਹਾਂ ਜਿਸਨੇ ਮਾਸਟਰ ਡਿਗਰੀ ਪੂਰੀ ਕੀਤੀ ਤੇ ਸਰਕਾਰੀ ਨੌਕਰੀ ਹਾਸਲ ਕੀਤੀ। ਇਹ ਸਭ ਕੁਝ ਸਿਰਫ਼ ਮੇਰੇ ਪਿਤਾ ਕਰਕੇ ਸੰਭਵ ਹੋਇਆ। ਉਹ ਮੇਰੇ ਹੀਰੋ ਹਨ, ਮੇਰਾ ਸਹਾਰਾ ਹਨ, ਮੇਰੀ ਤਾਕਤ, ਮੇਰੇ ਸਬਰ, ਮੇਰੇ ਭਰੋਸੇ ਅਤੇ ਮੇਰੀ ਕਾਮਯਾਬੀ ਦੇ ਅਸਲ ਰੂਪਕਾਰ ਹਨ।

ਹੈਪੀ ਫਾਦਰਜ਼ ਡੇ, ਡੈਡੀ ਜੀ!
ਆਪਣੀ ਧੀ ਵੱਲੋਂ,
ਜੋ ਤੁਹਾਡੀ ਮਿਹਨਤ ਅਤੇ ਪਿਆਰ ਨਾਲ ਅੱਜ ਆਪਣੀ ਪਛਾਣ ਬਣਾਉਂਦੀ ਜਾ ਰਹੀ ਹੈ।

 

Mother is another name for God. We often talk openly about a mother’s sacrifices and her endless love. But have we ever stopped and thought about what a father’s role is? A father, who often hides his love behind a mask of toughness, suppresses his pain and desires to make life easier for us. A father is one who never complains about his exhaustion, just to see his family smile.

A father is the one whose sweat on his brow is actually the light of our future. We often feel safe in a mother’s embrace, but in a father’s silence, there is a deep love hidden. A father’s love may not always be expressed in words, but it is hidden in every breath, every step, and every drop of sweat. His words may be few, but his actions speak the loudest. He may never say "I love you," but through his hard work, paying every bill on time, he tells us just that. He sacrifices his dreams to fulfil the needs of the family and suppresses his desires to fulfil ours.

This Father’s Day is dedicated to every father, whether near or far, whether alive or in memories, who sacrifices countless dreams for his family so that we can fulfil ours.

On this Father’s Day, how can I forget to thank my real-life hero, my daddy? I know every father works hard for his family, loves his children, and sacrifices for them. But you are different; you not only thought for me, but you also stood in front of societal thoughts and gave my life a new shape. Everything I am today, everything I stand for, is the result of my father’s and brother’s thoughts, decisions, and hard work.

If you had not had the courage at that time, I may never have been able to study in Australia, work in a library, or have all these experiences that have become a part of my life. In my village, the belief was that girls did not need higher education. After matriculation or high school, girls were simply married off. But my father changed that mindset. He sent me to college and universities for higher education. Even though our financial situation wasn’t strong, he managed every fee. He sent me to good colleges and supported me at every stage. You made me believe that I could achieve something. You believed in my dreams and gave me the sky to soar.

You not only opened doors for me but for other girls too, for higher education. Today, when I look back, I realize that your courage changed not only my thinking but the thinking of the whole village. It proved that a father's love is not just limited to earning bread but can also give wings to his daughters' dreams.

Today, I proudly say that I am a daughter of a village who completed a master’s degree and secured a government job. All of this was only possible because of my father. He is my hero, my support, my strength, my patience, my trust, and the true architect of my success.

Happy Father's Day, Daddy Ji!
From your daughter,
Who, with your hard work and love, is continuing to build her identity today.

Add comment

Comments

There are no comments yet.