ਰੱਖੜੀ ਇਹ ਰੇਸ਼ਮ ਦੀ ਡੋਰ ਨਹੀਂ, ਇਹ ਦਿਲ ਤੇ ਰੂਹ ਦਾ ਬੰਧਨ ਹੈ। ਇਕ ਅਜਿਹਾ ਦਿਨ ਜਿਸ ਦੀ ਮਹਿਕ ਦਿਲ ਦੇ ਕੋਨੇ-ਕੋਨੇ 'ਚ ਵਸਦੀ ਹੈ। ਇਕ ਐਹੋ ਜਿਹਾ ਰਿਸ਼ਤਾ ਹੈ ਜੋ ਰੂਹ ਦੀ ਸਾਂਝ ਤੇ ਦਿਲ ਨਾਲ ਜੁੜਿਆ ਹੈ। ਜਿਸ 'ਚ ਭੈਣ ਦਾ ਪਿਆਰ ਤੇ ਭਰਾ ਦਾ ਵਾਅਦਾ ਹੁੰਦਾ ਹੈ। ਇਹ ਰਿਸ਼ਤਾ ਕਿਸੇ ਸੌਦੇਦਾਰੀ ਤੇ ਨਹੀਂ ਬਣਦਾ, ਇਹ ਤਾ ਦਿਲਾਂ ਦੀ ਡੋਰ ਹੈ ਜੋ ਨਾ ਟੁੱਟਦੀ, ਨਾ ਹੀ ਦੂਰੀਆਂ ਨਾਲ ਘਟਦੀ। ਇਸ 'ਚ ਪਿਆਰ, ਪਰਵਾਹ ਤੇ ਇਕ ਅਣਕਹੀ ਕਸਮ ਹੁੰਦੀ ਹੈ ਕਿ 'ਮੈਂ ਤੇਰੇ ਨਾਲ ਹਾਂ, ਹਰ ਹਲਾਤ ਵਿੱਚ ਬਿਨਾਂ ਕਿਸੇ ਉਮੀਦ ਜਾਂ ਸ਼ਿਕਾਇਤ ਦੇ।'
ਪੁਰਾਣੇ ਸਮਿਆਂ ਦੀ ਗੱਲ ਕਰੀਏ ਤਾਂ ਰੱਖੜੀ ਸਿਰਫ ਇੱਕ ਰਵਾਇਤ ਨਹੀਂ ਸੀ, ਇਹ ਇਕ ਪਵਿੱਤਰ ਭਾਵਨਾ, ਇਕ ਸੱਚਾ ਜਜ਼ਬਾ ਸੀ। ਭੈਣ ਮਾਂ ਵਾਂਗ ਪਿਆਰ ਕਰਦੀ ਸੀ ਭਰਾ ਨੂੰ। ਉਹ ਆਪਣੇ ਹੱਥਾਂ ਨਾਲ ਰੱਖੜੀਆਂ ਬੁਣਦੀ, ਮਿੱਠੀਆਂ ਚੀਜ਼ਾਂ ਬਣਾਕੇ ਭਰਾਵਾਂ ਦੇ ਘਰ ਜਾਂਦੀ। ਉਹ ਆਪਣੇ ਭਰਾਵਾਂ ਦੇ ਘਰ ਜੋ ਦੇ ਕੇ ਆਉਂਦੀ ਸੀ, ਉਹ ਸੀ ਪਿਆਰ, ਦੁਆਵਾਂ, ਤੇ ਨਿਭਾਣ ਵਾਲਾ ਭਰੋਸਾ। ਤੇ ਭਰਾ ਜੋ ਦੇਂਦਾ ਸੀ ਉਹ ਸੀ ਸਾਥ, ਸੁਰੱਖਿਆ, ਤੇ ਆਪਣੇ ਹੋਣ ਦਾ ਯਕੀਨ। ਭਰਾਵਾਂ ਲਈ ਇਹ ਸਿਰਫ ਰੱਖੜੀ ਦੀ ਡੋਰ ਨਹੀਂ ਸੀ ਇਹ ਇਕ ਵਾਅਦਾ ਸੀ ਕਿ "ਜੇ ਤੂੰ ਪਿਆਰ ਦਿੰਦੀ ਰਹੀ, ਮੈਂ ਸਦਾ ਤੇਰਾ ਸਾਥ ਨਿਭਾਵਾਂਗਾ।"
ਉਹ ਸਮਾਂ ਹੋਰ ਸੀ।
ਨਾ ਤਾ ਮੋਬਾਈਲ ਸੀ, ਨਾ ਸੋਸ਼ਲ ਮੀਡੀਆ।
ਪਰ ਦਿਲਾਂ ਦਾ ਰਾਬਤਾ ਵਧੀਕ ਮਜ਼ਬੂਤ ਸੀ। ਦੂਰ ਹੋ ਕੇ ਵੀ ਦਿਲਾਂ ਦੇ ਰਾਹ ਨੇੜੇ ਸੀ। ਭੈਣ ਨੂੰ ਅੰਦਰੋਂ ਮਹਿਸੂਸ ਹੋ ਜਾਂਦਾ ਸੀ ਜਦ ਭਰਾ ਉਦਾਸ ਹੋਵੇ,ਭਰਾ ਨੂੰ ਪਤਾ ਲੱਗ ਜਾਂਦਾ ਸੀ ਜਦ ਭੈਣ ਨੂੰ ਲੋੜ ਹੋਵੇ ਇਹ ਸੀ ਅਸਲੀ ਰੱਖੜੀ: ਦਿਲੋਂ ਦਿਲ ਤੱਕ ਦੀ ਸਾਂਝ।ਅਤੇ ਰੱਖੜੀ ਸਿਰਫ ਭੈਣ ਭਰਾ ਤੱਕ ਸੀਮਿਤ ਨਹੀਂ ਸੀ। ਨਨਦ ਤੇ ਪਰਜਾਈ ਇਕ ਦੂਜੇ ਲਈ ਭੈਣਾਂ ਵਰਗੀਆਂ ਹੁੰਦੀਆਂ। ਪਰਿਵਾਰਾਂ ਵਿੱਚ ਸਾਥ ਸੀ, ਸੰਵੇਦਨਾ ਸੀ, ਆਪਣਾਪਣ ਸੀ। ਭੈਣ ਹੱਥ ਨਾਲ ਰੱਖੜੀ ਬਣਾਉਂਦੀ, ਆਪਣੇ ਪਿਆਰ ਨੂੰ ਸੇਵੀਆਂ, ਗੁੜ, ਆਚਾਰ 'ਚ ਰਲਾ ਕੇ, ਭਰਾ ਦੇ ਘਰ ਲੈ ਜਾਂਦੀ ਸੀ। ਭਾਬੀ ਉਸ ਨੂੰ ਵਾਪਸ ਪਿਆਰ ਨਾਲ ਭੇਜਦੀ ਘਰ ਦੇ ਬਣੇ ਆਚਾਰ, ਗੁੜ, ਰੁਮਾਲ, ਚਾਦਰ ਜਾਂ ਸੂਟ ਦੁਪੱਟਾ ਦੇ ਕੇ। ਭੈਣ ਨੇ ਇਹ ਨਹੀਂ ਸੋਚਿਆ ਕਿ "ਮੈਨੂੰ ਕੀ ਮਿਲਿਆ?", ਉਹ ਸਿਰਫ ਏਹ ਸੌਚਦੀ ਕਿ ਮੈਂ ਪਿਆਰ ਦੇ ਕੇ ਆਈ ਹਾਂ, ਤੇ ਮੇਰੇ ਮਾਪੇ ਤੇ ਭਰਾ ਦੀ ਖੁਸ਼ੀ ਲਈ ਦੂਆ ਅਰਦਾਸ ਕਰਦੀ ਹਾਂ।
ਪਰ ਅੱਜ...
ਅੱਜ ਰੱਖੜੀ ਦੀ ਰੂਹ ਕਿਥੇ ਗੁਮ ਹੋ ਗਈ?
ਹੱਥ ਨਾਲ ਬਣੀ ਰੱਖੜੀ ਦੀ ਥਾਂ ਮਸ਼ੀਨ ਵਾਲੀ ਰੱਖੜੀ ਨੇ ਲੈ ਲਈ, ਜੋ ਸੋਨੇ ਚਾਂਦੀ ਦੀਆਂ ਤਾਰਾਂ, ਰੰਗ-ਬਿਰੰਗੇ ਪੈਕੇਜਾਂ ਤੇ ਪਲਾਸਟਿਕ ਵਾਲੀ ਚਮਕ ਨਾਲ ਆਉਂਦੀ। ਮਿੱਠਿਆਂ ਦੀ ਥਾਂ ਪੈਕੇਟ ਵਾਲੇ "ਡਰਾਈ ਫਰੂਟ" ਤੇ ਚੀਨੀ ਨਾਲ ਭਰੇ ਲੱਡੂ ਤੇ ਭੈਣ ਨੂੰ ਉਮੀਦ ਹੁੰਦੀ ਹੈ ਕਿ ਭਰਾ ਮਹਿੰਗਾ ਗਿਫਟ, ਨਕਦ ਜਾਂ ਡਿਜ਼ਾਈਨਰ ਸੂਟ ਦੇਵੇ।
ਜੇ ਮਿਲ ਗਿਆ ਤਾਂ ਠੀਕ। ਜੇ ਨਹੀਂ ਤਾਂ ਸ਼ਿਕਾਇਤ, ਤਕਰਾਰ, ਗੁੱਸੇ ਨਾਲ ਭਰੀਆਂ ਦਲੀਲਾਂ। ਮੈਂ ਬਹੁਤ ਖਰਚ ਕੀਤਾ ਪਰ ਉਨ੍ਹਾਂ ਨੇ ਮੈਨੂੰ ਓਨਾ ਨਹੀਂ ਦਿੱਤਾ ।
ਕੀ ਇਹੀ ਹੈ ਰੱਖੜੀ?
ਕੀ ਅਸੀਂ ਪਿਆਰ ਦੀ ਰਸਮ ਨੂੰ ਇਕ ਵਿਹਾਰ, ਇਕ ਵਪਾਰ ਵਿੱਚ ਤਬਦੀਲ ਕਰ ਦਿੱਤਾ?
ਅਸੀਂ ਮਾਡਰਨ ਹੋਣ ਤੋਂ ਨਾ ਘਬਰਾਈਏ। ਸੋਨੇ ਦੀ ਰੱਖੜੀ ਹੋਵੇ ਜਾਂ ਚੌਕਲੇਟ ਦੇ ਬਾਕਸ ਇਹ ਸਭ ਚੀਜ਼ਾਂ ਚੰਗੀਆਂ ਹਨ। ਪਰ ਰੂਹ ਦੀ ਸਾਂਝ ਨੂੰ ਨਾ ਭੁੱਲੀਏ। ਰੱਖੜੀ ਰਿਸ਼ਤੇ ਦੀ ਯਾਦ ਦਿਲਾਉਂਦੀ ਹੈ, ਨਾ ਕਿ ਉਮੀਦਾਂ ਦੀ ਲਿਸਟ। ਸੱਚੀ ਰੱਖੜੀ ਉਹ ਹੈ ਜਿੱਥੇ ਸਮਾਂ, ਸਾਥ, ਦਿਲੋਂ ਪਿਆਰ ਦਿੱਤਾ ਜਾਂਦਾ ਹੈ। ਉਹ ਨਹੀਂ ਜਿੱਥੇ ਰੱਖੜੀ ਦੀ ਕੀਮਤ ਤੋਹਫ਼ਿਆਂ ਵਿੱਚ ਤੌਲੀ ਜਾਂਦੀ ਹੈ।
ਆਓ ਅਸੀਂ ਰੱਖੜੀ ਨੂੰ ਦੁਬਾਰਾ ਇਕ ਪਵਿੱਤਰ ਬੰਧਨ ਬਣਾਈਏ।
ਇਹ ਦਿਨ ਮਨਾਈਏ ਦਿਲੋਂ, ਨਾ ਕਿ ਸਿਰਫ ਦਿਖਾਵੇ ਨਾਲ।
ਭੈਣ ਭਰਾ ਦੇ ਰਿਸ਼ਤੇ ਦੀ ਸਚਾਈ ਨੂੰ ਦੁਬਾਰਾ ਜਿੰਦਾ ਕਰੀਏ ਜਿੱਥੇ ਦਿਲਾਂ ਰਾਹੀਂ ਰਾਬਤਾ ਹੁੰਦਾ ਸੀ, ਨਾ ਕਿ ਸਿਰਫ WhatsApp ਸਟੇਟਸ ਰਾਹੀਂ। ਕਿਉਂਕਿ ਰੱਖੜੀ ਸਿਰਫ ਇਕ ਡੋਰ ਨਹੀਂ ਮਾਂ ਦੀ ਪਵਿੱਤਰ ਕੋਖ ਤੋਂ ਨਿਕਲੇ ਦੋ ਹਿੱਸਿਆਂ ਦਾ ਅਟੂਟ ਜੋੜ ਹੈ। ਇਹ ਦਿਲ ਤੇ ਰੂਹ ਦਾ ਬੰਧਨ ਹੈ।
Rakhrī: A Bond from Heart to Heart
Rakhrī… it’s not just a thread of silk it is a bond of heart and soul. A day whose fragrance lingers in every corner of the heart. A relationship that is tied not just by blood, but by shared spirit and heartfelt connection. A bond where the sister’s love meets the brother’s promise. This is not a relationship built on transactions it is a thread of hearts that neither breaks nor weakens with distance.
It carries love, care, and an unspoken promise.
"I am with you in every situation without expectations or complaints."
If we speak of earlier times, Rakhrī was not just a tradition it was a sacred sentiment, a genuine emotion. A sister loved her brother like a mother. She would weave the rakhrī with her own hands, prepare sweet treats, and visit her brother’s home. What she brought with her wasn’t just food it was love, prayers, and the deep trust that lasts. And what the brother gave in return was companionship, protection, and the assurance of always being there.
To the brother, that thread wasn’t just Rakhrī it was a promise:
"If you keep giving love, I will always stand by you."
That time was different.
No mobile phones, no social media.
Yet the connections of the heart were even stronger. Even when far apart, hearts stayed close. A sister could feel when her brother was sad, and a brother could sense when his sister needed him.
That was the real Rakhrī a bond from heart to heart.
And Rakhrī wasn’t limited just to sisters and brothers. Even sisters-in-law and co-sisters shared a sisterly bond. Families had support, empathy, and a sense of belonging. The sister would lovingly make Rakhrī by hand, mix her love into seviyan ,jaggery, and pickles, and take it all to her brother’s house. The sister-in-law would lovingly send her back with homemade gifts pickles, jaggery, handkerchiefs, bed sheets, or a suit-dupatta.
The sister never thought, “What did I get?”
She only thought, “I gave my love,” and prayed for the happiness of her brother and parents.
But today…
Where has the soul of Rakhrī gone?
The handwoven rakhrī has been replaced by machine-made ones, wrapped in gold and silver threads, flashy packaging, and plastic shine.
Instead of homemade sweets packeted dry fruits and sugar-loaded laddus.
Now, the sister expects an expensive gift, cash, or a designer outfit.
If she gets it fine.
If not complaints, arguments, and frustration.
“I spent so much, but they didn’t give me enough.”
Is this what Rakhrī has become?
Have we turned a ritual of love into a business transaction?
Let’s not be afraid of being modern. Whether it’s a gold rakhrī or a box of chocolates all these are nice.
But let’s not forget the soul of the bond.
Rakhrī is meant to remind us of the relationship not a list of expectations.
The true Rakhrī is one where time, presence, and heartfelt love are given not one where it’s worth is measured in gifts.
Let’s restore Rakhrī as the sacred bond it was meant to be.
Let’s celebrate it from the heart not just for show.
Let’s revive the truth of the brother-sister relationship
Where hearts spoke to each other, not just WhatsApp statuses.
Because Rakhrī is not just a thread
It is the unbreakable bond between two souls that came from the sacred womb of a mother.
It is a connection of heart and soul.
Add comment
Comments
Bilkul shi kiha di tusi. Jithe bhen bhra ch sacha pyar hove uthe formalities di koi jgah ni honi chahidi. Bhen bhra ek duje de dukh sukh ch khadd jaan eh hi bhut vada asra hunda dona nu.