ਸਫਲਤਾ ਦੀ ਕੀਮਤ: ਨੀਂਦ, ਸ਼ਾਂਤੀ ਅਤੇ ਖੁਸ਼ੀ

Published on 26 July 2025 at 10:35

ਕੀ ਅਸੀਂ ਸੱਚਮੁੱਚ ਖੁਸ਼ ਹਾਂ ਜਾਂ ਸਿਰਫ਼ ਖੁਸ਼ੀ ਦਾ ਦਿਖਾਵਾ ਕਰ ਰਹੇ ਹਾਂ? ਇਹ ਇਕ ਬਹੁਤ ਹੀ ਡੂੰਘਾ ਅਤੇ ਸੋਚਣ ਵਾਲਾ ਸਵਾਲ ਹੈ । ਅੱਜ ਦੀ ਲਾਈਫਸਟਾਈਲ, ਵੱਡੇ ਘਰ, ਮਹਿੰਗੀਆਂ ਕਾਰਾਂ, ਸੋਸ਼ਲ ਮੀਡੀਆ ਉੱਤੇ ਹੱਸਦੀਆਂ ਤੇ ਪਰਫੈਕਟ ਤਸਵੀਰਾਂ ਪਰ ਅੰਦਰੋਂ? ਖਾਲੀਪਣ, ਅਣਕਹੀ ਥਕਾਵਟ, ਮਨ ਦੇ ਉਲਝੇ ਰਿਸ਼ਤੇ, ਤੇ ਰਾਤਾਂ ਦੀਆਂ ਬੇਚੈਨ ਨੀਂਦਾਂ। ਸਫਲਤਾ ਦੇ ਸੁਪਨਿਆਂ ਦੇ ਪਿੱਛੇ ਭੱਜਦਿਆਂ ਅਸੀਂ ਆਪਣੇ, ਮਨ ਦਾ ਚੈਨ, ਸ਼ਾਂਤੀ ਤੇ ਅਸਲੀ ਜ਼ਿੰਦਗੀ ਦੀ ਕੁਰਬਾਨੀ ਦੇ ਬੈਠੇ ਹਾਂ। ਅਸੀਂ ਇੱਕ ਐਸੇ ਰਸਤੇ ਉੱਤੇ ਚੱਲ ਪਏ ਹਾਂ ਜਿੱਥੇ ਸਚਾਈ ਤੋਂ ਵੱਧ ਦਿਖਾਵਾ ਹੈ, ਤੇ ਸਾਡੀ ਨੀਂਦ, ਸਿਹਤ, ਰਿਸ਼ਤੇ ਤੇ ਮਨ ਦੀ ਸ਼ਾਂਤੀ ਸਭ ਕੁਝ ਅਸੀਂ ਉਹਨਾਂ ਚੀਜ਼ਾਂ ਦੀ ਭੇਂਟ ਚੜ੍ਹਾ ਦਿੱਤਾ ਜੋ ਸਿਰਫ਼ ਹੋਰਾਂ ਦੀ ਅੱਖਾਂ ਨੂੰ ਚਮਕਾਉਣ ਲਈ ਸੀ। ਅਸੀਂ ਆਪਣੀ ਨੀਂਦ ਗਵਾ ਬੈਠੇ ਹਾਂ, ਸਿਹਤ ਦੀ ਪਰਵਾਹ ਨਹੀਂ ਰਹੀ, ਰਿਸ਼ਤਿਆਂ ਵਿਚ ਥਕਾਵਟ ਆ ਗਈ, ਤੇ ਦਿਲ ਦੀ ਅਵਾਜ਼ ਕਿਤੇ ਖੋ ਗਈ। ਬਦਲੇ ਵਿੱਚ ਮਿਲੀ ਹੈ ਇਕ ਝੂਠੀ ਖ਼ੁਸ਼ੀ ਜੋ ਸਿਰਫ਼ ਤਸਵੀਰਾਂ ਵਿੱਚ ਹੀ ਨਜ਼ਰ ਆਉਂਦੀ ਹੈ।

ਇਹੀ ਤਾਂ ਅਸਲ ਤਰਸ ਦੀ ਗੱਲ ਹੈ ਜ਼ਿੰਦਗੀ ਕੱਟ ਰਹੇ ਹਾਂ, ਪਰ ਜੀ ਨਹੀਂ ਰਹੇ।

ਅਸੀਂ ਦੂਸਰੇ ਲੋਕਾਂ ਦੀਆਂ ਸਫਲਤਾਵਾਂ, ਉਨ੍ਹਾਂ ਦੇ ਕਾਰੋਬਾਰ, ਘਰ, ਰਿਸ਼ਤੇ ਅਤੇ ਹੋਰ ਚੀਜ਼ਾਂ ਨੂੰ ਵੇਖਦੇ ਹਾਂ ਅਤੇ ਆਪਣੀ ਜ਼ਿੰਦਗੀ ਨਾਲ ਤੁਲਨਾ ਕਰਨ ਲੱਗ ਪੈਂਦੇ ਹਾਂ, ਜਿਸ ਨਾਲ ਸਾਡਾ ਮਨ ਨਿਰਾਸ਼ਾ ਅਤੇ ਅਣਜਾਣੇ ਤਣਾਅ ਦਾ ਸ਼ਿਕਾਰ ਹੋ ਜਾਂਦਾ ਹੈ। ਕਿਸੇ ਹੋਰ ਦੀ ਜ਼ਿੰਦਗੀ ਦੇ ਮਾਪਦੰਡਾਂ ਨੂੰ ਆਪਣੇ 'ਤੇ ਲਗਾਉਣਾ ਸਾਡੀ ਅਸਲੀ ਖੁਸ਼ੀ ਅਤੇ ਤਸੱਲੀ ਨੂੰ ਖੋਹਦਾ ਹੈ। ਹਰ ਕਿਸੇ ਦੇ ਕੋਲ ਖ਼ੁਦ ਦੇ ਹੁਨਰ, ਯੋਗਤਾਵਾਂ ਅਤੇ ਸਰੋਤ ਹੁੰਦੇ ਹਨ ਜੋ ਉਸਦੇ ਲਈ ਵੱਖਰੇ ਅਤੇ ਖਾਸ ਹੁੰਦੇ ਹਨ। ਅਸੀਂ ਕਿਉਂ ਚਾਹੁੰਦੇ ਹਾਂ ਕਿ ਸਾਡਾ ਘਰ, ਕਾਰੋਬਾਰ ਅਤੇ ਕਾਰ ਦੂਸਰੇ ਲੋਕਾਂ ਤੋਂ ਵੱਡੇ ਹੋਣ? ਅਕਸਰ, ਕਿਸੇ ਹੋਰ ਦੀ ਸਫਲਤਾ, ਉਨ੍ਹਾਂ ਦੇ ਲਗਜ਼ਰੀ ਜੀਵਨ, ਸੋਸ਼ਲ ਮੀਡੀਆ ਪੋਸਟਾਂ ਇਹਨਾਂ ਦੇ ਆਧਾਰ 'ਤੇ ਅਸੀਂ ਆਪਣੇ ਜੀਵਨ ਦੀ ਕਮੀ ਮਾਪਦੇ ਹਾਂ। ਪਰ ਇਹ ਕਮੀ ਅਸਲ ਵਿੱਚ ਕਿਸੇ ਹੋਰ ਦੀ ਦੌਲਤ ਜਾਂ ਇਮੇਜ ਕਰਕੇ ਨਹੀਂ, ਸਾਡੀ ਅੰਦਰਲੀ ਅਣਸੰਤੁਸ਼ਟੀ ਕਰਕੇ ਹੁੰਦੀ ਹੈ। ਅਸੀਂ ਇਹ ਭੁੱਲ ਜਾਂਦੇ ਹਾਂ ਕਿ ਹਰ ਕਿਸੇ ਦੀ ਜ਼ਿੰਦਗੀ ਦੇ ਅਲੱਗ ਟੀਚੇ, ਅਲੱਗ ਰਸਤੇ ਅਤੇ ਅਲੱਗ ਪਰੇਸ਼ਾਨੀਆਂ ਹੁੰਦੀਆਂ ਹਨ।

ਹਰ ਇੱਕ ਇਨਸਾਨ ਦੀ ਆਪਣੀ ਯਾਤਰਾ ਹੁੰਦੀ ਹੈ ਆਪਣਾ ਰਸਤਾ, ਆਪਣੇ ਸਰੋਤ, ਆਪਣੇ ਹੁਨਰ ਅਤੇ ਆਪਣੀਆਂ ਪ੍ਰਾਪਤੀਆਂ। ਪਰ ਅਸੀਂ ਆਪਣੇ ਜੀਵਨ ਦੀ ਕਦਰ ਕਰਨ ਦੀ ਥਾਂ, ਦੂਸਰੇ ਦੀ ਜ਼ਿੰਦਗੀ ਜਿਊਣ ਦੀ ਖਾਹਿਸ਼ ਰੱਖਦੇ ਹਾਂ। ਅਜੀਬ ਗੱਲ ਇਹ ਹੈ ਕਿ ਜਿਸ ਦੀ ਜ਼ਿੰਦਗੀ ਸਾਨੂੰ ਸੁਪਨੇ ਵਰਗੀ ਲੱਗਦੀ ਹੈ ਅਸੀਂ ਉਹੀ ਜੀਣਾ ਚਾਹੁੰਦੇ ਹਾਂ ਪਰ ਸੱਚ ਇਹ ਵੀ ਹੋ ਸਕਦਾ ਹੈ ਕਿ ਉਹ ਇਨਸਾਨ ਵੀ ਕਿਸੇ ਹੋਰ ਦੀ ਜ਼ਿੰਦਗੀ ਦੇ ਖ਼ੁਆਬ ਦੇਖ ਰਿਹਾ ਹੋਵੇ। ਉਹ ਵੀ ਆਪਣੇ ਅੰਦਰ ਕੋਈ ਕਮੀ ਮਹਿਸੂਸ ਕਰ ਰਿਹਾ ਹੋਵੇ ਬਿਲਕੁਲ ਓਸੇ ਤਰ੍ਹਾਂ ਜਿਵੇਂ ਅਸੀਂ ਆਪਣੇ ਅੰਦਰ ਕਰਦੇ ਹਾਂ।

ਸਾਨੂੰ ਲੋੜ ਹੈ ਕਿ ਕਦੇ ਰੁਕ ਕੇ ਆਪਣੇ ਆਪ ਨੂੰ ਪੁੱਛੀਏ ਕੀ ਇਹ ਸਭ ਕੁਝ ਜੋ ਅਸੀਂ ਕਰ ਰਹੇ ਹਾਂ, ਉਹ ਸਾਡਾ ਆਪਣਾ ਚੁਣਿਆ ਹੋਇਆ ਰਸਤਾ ਹੈ ਜਾਂ ਸਿਰਫ਼ ਲੋਕਾਂ ਦੀ ਪਸੰਦ ਬਣਨ ਦੀ ਕੋਸ਼ਿਸ਼? ਬੱਚਪਨ ਤੋਂ ਸਿਖਾਇਆ ਗਿਆ ਕਿ ਸਫਲ ਹੋਣਾ ਹੈ, ਪਰ ਇਹ ਨਹੀਂ ਦੱਸਿਆ ਗਿਆ ਕਿ ਸਫਲ ਹੋਣ ਦੀ ਦੌੜ ਵਿੱਚ ਜੇ ਨੀਂਦ ਹੀ ਗਵਾ ਦਿੱਤੀ, ਦਿਲ ਦਾ ਚੈਨ ਹੀ ਖੋ ਬੈਠੇ, ਤਾਂ ਉਹ ਸਫਲਤਾ ਕਿਸ ਕੰਮ ਦੀ? ਅਸੀਂ ਦਿਨ ਕੱਟ ਰਹੇ ਹਾਂ ਰੋਜ਼ ਇੱਕੋ ਰੁਟੀਨ, ਇੱਕੋ ਦਬਾਅ, ਇੱਕੋ ਦਿਖਾਵਾ। ਅਸੀਂ ਆਪਣੀ ਆਤਮਾ ਨੂੰ ਆਹਿਸਤਾ-ਆਹਿਸਤਾ ਭੁੱਲਦੇ ਜਾ ਰਹੇ ਹਾਂ। ਅਸੀਂ ਆਪਣੇ ਦਿਲ ਦੀ ਆਵਾਜ਼ ਨੂੰ ਦਬਾ ਕੇ, ਸਮਾਜ ਦੀ ਉਮੀਦਾਂ ਦੇ ਹੌਲੇ ਹੌਲੇ ਗੁਲਾਮ ਬਣਦੇ ਜਾ ਰਹੇ ਹਾਂ।

ਜ਼ਿੰਦਗੀ ਇੱਕ ਮੌਕਾ ਹੈ। ਜੇ ਅਸੀਂ ਸੱਚਮੁਚ ਖੁਸ਼ ਰਹਿਣਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਇਹ ਲੱਭਣਾ ਪਵੇਗਾ ਕਿ ਸਾਡੀ ਅਸਲ ਖ਼ੁਸ਼ੀ ਹੈ ਕਿੱਥੇ । ਉਹ ਖ਼ੁਸ਼ੀ, ਜੋ ਸਾਡੀ ਰੂਹ ਨੂੰ ਆਰਾਮ ਦੇਵੇ। ਜੋ ਰਾਤ ਨੂੰ ਗਹਿਰੀ ਨੀਂਦ ਲਿਆਏ। ਜੋ ਹਾਸੇ ਨੂੰ ਚਿਹਰੇ ਤੋਂ ਅੰਦਰ ਤੱਕ ਲੈ ਜਾਵੇ। ਆਪਣੇ ਮਨ ਦੀ ਗੱਲ ਸੁਣੋ, ਨਾ ਕਿ ਦੁਨੀਆਂ ਦੀ ਉਮੀਦਾਂ ਦੀ। ਰੂਟੀਨ ਦੀ ਕਦਰ ਕਰੋ, ਪਰ ਉਸਦਾ ਕੈਦੀ ਨਾ ਬਣੋ। ਰੁਟੀਨ ਅਤੇ ਦੌੜ ਵਿਚ ਰਹਿੰਦਿਆਂ ਹੌਸਲਾ, ਧੀਰਜ ਤੇ ਖ਼ੁਦ ਉੱਤੇ ਭਰੋਸਾ ਇਹੀ ਹਨ ਜੀਵਨ ਦੀ ਜਿੱਤ। ਅਸਲ ਰੈਜ਼ੀਲਿਏਂਸ।

Price of Success: Sleep, Peace, and Happiness

This is a deep and thought-provoking question. Today’s lifestyle big houses, expensive cars, the perfect smiling pictures on social media but inside? Emptiness, unspoken fatigue, tangled relationships, and restless nights.

In our chase for the dreams of success, we’ve sacrificed our peace of mind, inner calm, and real life. We’ve set foot on a path where appearance matters more than truth, and we’ve sacrificed our sleep, health, relationships, and mental peace for things that only serve to impress others. We’ve lost our sleep, stopped caring for our health, our relationships are drained, and somewhere along the way, we’ve lost our inner voice. In return, we’ve only found fake happiness that exists solely in pictures.

This is the real tragedy: We are alive, but we are not truly living.

We look at other people’s their businesses, homes, and lives and begin comparing them to our own, leading our minds into a state of despair and unnoticed stress. By applying someone else's standards to our lives, we lose our true happiness and satisfaction. Everyone has their own skills, abilities, and resources that make their journey unique. So why do we feel the need to make our homes, businesses, or cars bigger than others? Often, we measure our own life’s inadequacy against someone else’s luxury life, social media posts, or the external façade of success. But this feeling of lack doesn’t come from their wealth or image; it stems from our own internal dissatisfaction. We forget that everyone’s life has its own unique goals, paths, and challenges.

Every person has their own journey, their own path, their own resources, skills, and abilities. But instead of valuing our own life, we yearn to live someone else’s. The truth is, the life we envy may, in fact, be a dream to someone else too. That person might also be wishing to live someone else’s life. We don’t know, but they might also be feeling the same sense of lack, just as we do within ourselves.

We need to stop and ask ourselves: Is everything we’re doing truly the path we’ve chosen for ourselves, or are we just trying to live up to others’ expectations? From childhood, we were taught to be successful, but no one told us that success means nothing if we’ve sacrificed our sleep, lost our peace of mind, or ignored our heart along the way. We are just going through the motions each day  the same routine, the same stress, the same façade. Slowly, we are forgetting our own soul. By suppressing our inner voice, we’re gradually becoming slaves to the expectations of society.

Life is an opportunity. If we truly want to be happy, the first thing we need to do is find where our real happiness lies. That happiness the one that soothes our soul, brings deep restful sleep, and lifts our smile from within. Listen to your heart, not the expectations of the world. Respect the routine, but don’t become its prisoner. True resilience is having the courage, patience, and self-confidence to embrace your own path, even within the rush of daily life.

Life moves so fast; we’ve forgotten to listen to our own soul.

 

Add comment

Comments

Ajmer Singh
2 days ago

V niceee 🫡